ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਲਾਗੂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਾਰੀ ਹੈ। ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਵਾਪਰੇ ਘਟਨਾਕ੍ਰਮ ਬਾਅਦ ਕਾਫ਼ੀ ਕਿਸਾਨਾਂ ਅਤੇ ਨੌਜਵਾਨਾਂ ਦਾ ਕੋਈ ਸੁਰਾਗ਼ ਨਹੀਂ ਲੱਗ ਰਿਹਾ। ਇਸੇ ਦੇ ਚਲਦੇ ਖੰਨਾ ਦੇ ਨੇੜਲੇ ਪਿੰਡ ਇਕੋਲਾਹੀ ਦੇ ਬਜ਼ੁਰਗ ਕਿਸਾਨ ਜ਼ੋਰਾਵਰ ਸਿੰਘ ਵੀ ਕਿਸਾਨ ਮੋਰਚੇ ਤੇ ਗਏ ਹੋਏ ਸਨ ਜੋ 26 ਜਨਵਰੀ ਤੋਂ ਬਾਅਦ ਲਾਪਤਾ ਹੋ ਗਏ।
ਦਿੱਲੀ ਮੋਰਚੇ ਦੌਰਾਨ ਕਿਸਾਨ ਲਾਪਤਾ, ਨਹੀਂ ਕੋਈ ਸੁਰਾਗ਼ - ਬਜ਼ੁਰਗ ਕਿਸਾਨ ਜ਼ੋਰਾਵਰ ਸਿੰਘ
ਕੇਂਦਰ ਸਰਕਾਰ ਵੱਲੋਂ ਲਾਗੂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਾਰੀ ਹੈ। ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਵਾਪਰੇ ਘਟਨਾਕ੍ਰਮ ਬਾਅਦ ਕਾਫ਼ੀ ਕਿਸਾਨਾਂ ਅਤੇ ਨੌਜਵਾਨਾਂ ਦਾ ਕੋਈ ਸੁਰਾਗ਼ ਨਹੀਂ ਲੱਗ ਰਿਹਾ। ਇਸੇ ਦੇ ਚਲਦੇ ਖੰਨਾ ਦੇ ਨੇੜਲੇ ਪਿੰਡ ਇਕੋਲਾਹੀ ਦੇ ਬਜ਼ੁਰਗ ਕਿਸਾਨ ਜ਼ੋਰਾਵਰ ਸਿੰਘ ਵੀ ਕਿਸਾਨ ਮੋਰਚੇ ਤੇ ਗਏ ਹੋਏ ਸਨ, ਜੋ 26 ਜਨਵਰੀ ਤੋਂ ਬਾਅਦ ਲਾਪਤਾ ਹੋ ਗਏ।
ਦਿੱਲੀ ਮੋਰਚੇ ਦੌਰਾਨ ਕਿਸਾਨ ਲਾਪਤਾ
ਲਾਪਤਾ ਬਜ਼ੁਰਗ ਜ਼ੋਰਾਵਰ ਸਿੰਘ ਦੀ ਧੀ ਪਰਮਜੀਤ ਕੌਰ ਆਪਣੇ ਪਿਤਾ ਦੀ ਭਾਲ ਲਗਾਤਾਰ ਕਰ ਰਹੀ ਹੈ ਪਰ ਉਸਨੂੰ ਆਪਣੇ ਪਿਤਾ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ। ਜ਼ੋਰਾਵਰ ਸਿੰਘ ਦੀ ਧੀ ਅਨੁਸਾਰ ਉਹ ਦਿੱਲੀ ਧਰਨੇ ਤੇ ਗਏ ਹੋਏ ਸਨ ਅਤੇ 26 ਜਨਵਰੀ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਉਨ੍ਹਾਂ ਆਪਣੇ ਪਿਤਾ ਦੀ ਭਾਲ ਵਿੱਚ ਪੋਸਟਰ ਵੀ ਲਗਾਏ, ਉਸਨੇ ਜਨਤਾ ਨੂੰ ਵੀ ਗੁਹਾਰ ਲਗਾਈ ਹੈ ਕਿ ਜੇਕਰ ਕਿਸੀ ਨੂੰ ਵੀ ਉਸਦੇ ਪਿਤਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਸੂਚਨਾ ਦਿੱਤੀ ਜਾਵੇ।