ਲੁਧਿਆਣਾ: ਖੇਤੀ ਲਾਹੇਵੰਦ ਧੰਦਾ ਹੈ ਪਰ ਉਸ ਲਈ ਮਿਹਨਤ ਅਤੇ ਨਵੀਂ ਤਕਨੀਕ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਕੁਝ ਅਜਿਹਾ ਹੀ ਕਰ ਰਿਹਾ ਹੈ ਲੁਧਿਆਣਾ ਦਾ ਨੌਜਵਾਨ ਕਿਸਾਨ ਜਸਪ੍ਰੀਤ ਵਕਾਲਤ ਕਰਨ ਦੇ ਬਾਵਜੂਦ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ। ਸਖ਼ਤ ਮਿਹਨਤ ਤੋਂ ਬਾਅਦ ਉਸ ਨੇ ਡਰੈਗਨ ਫਰੂਟ ਦੀਆਂ ਅਜਿਹੀਆਂ ਕਿਸਮਾਂ ਪੰਜਾਬ ਦੇ ਵਿੱਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਿ ਵੀਅਤਨਾਮ ਵਿੱਚ ਵੀ ਨਹੀਂ ਹੁੰਦੀਆਂ। ਡਰੈਗਨ ਫਰੂਟ ਦੀਆਂ ਜਸਪ੍ਰੀਤ ਦੇ ਫਾਰਮ ਵਿੱਚ 62 ਕਿਸਮਾਂ ਹਨ। 2013 ਦੇ ਵਿੱਚ ਜਦੋਂ ਕਿਸੇ ਨੂੰ ਡਰੈਗਨ ਫਰੂਟ ਬਾਰੇ ਪਤਾ ਵੀ ਨਹੀਂ ਹੁੰਦਾ ਸੀ, ਉਸ ਸਮੇਂ ਦੌਰਾਨ ਉਸ ਨੇ ਇਸ ਦੀ ਸੋਧ ਸ਼ੁਰੂ ਕਰ ਦਿੱਤੀ ਸੀ। 2017 ਦੇ ਵਿੱਚ ਉਹ ਕਾਮਯਾਬ ਹੋਇਆ, ਅੱਜ ਜਸਪ੍ਰੀਤ ਪ੍ਰਤੀ ਏਕੜ 8 ਲੱਖ ਰੁਪਏ ਕਮਾ ਰਿਹਾ ਹੈ। ਡਰੈਗਨ ਫਰੂਟ ਦੇ ਨਾਲ ਹੋ ਐਵਾਕਡੋ, ਬਲੂ ਬੇਰੀ, ਸਟ੍ਰਾਬੇਰੀ, ਗੋਲਡਨ ਸੇਬ, ਕਿਨੂੰ, ਅਮਰੂਦ ਅਤੇ ਹੋਰ ਕਈ ਫਲ ਦੀਆਂ ਵਿਦੇਸ਼ੀ ਕਿਸਮਾਂ ਦੀ ਕਾਸ਼ਤ ਕਰਦਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਨਵਰੀ 2023 ਦੇ ਵਿੱਚ ਪੰਜਾਬ ਲਈ ਡਰੈਗਨ ਫਰੂਟ ਦੀਆਂ ਕਿਸਮਾਂ ਸਿਫਾਰਸ਼ ਕੀਤੀਆਂ ਗਈਆਂ ਸਨ ਪਰ ਜਸਪ੍ਰੀਤ ਬੀਤੇ 10 ਸਾਲ ਤੋਂ ਇਹ ਕੰਮ ਕਰ ਰਿਹਾ ਹੈ। ਡਰੈਗਨ ਦੀਆਂ ਅਜਿਹੀਆਂ ਕਿਸਮਾਂ ਉਸ ਨੇ ਆਪਣੇ ਖੇਤ ਵਿੱਚ ਲਗਾ ਦਿੱਤੀਆਂ ਹਨ, ਜਿਹੜੀਆਂ ਪੂਰੇ ਭਾਰਤ ਵਿੱਚ ਕਿਤੇ ਨਹੀਂ ਮਿਲਦੀਆਂ।
2013 'ਚ ਕੀਤੀ ਸ਼ੁਰੂਆਤ: ਜਸਪ੍ਰੀਤ ਨੇ ਡਰੈਗਨ ਫਰੂਟ ਦੀ ਖੇਤੀ ਉੱਤੇ 2013 ਦੇ ਵਿੱਚ ਸੋਧ ਸ਼ੁਰੂ ਕਰ ਦਿੱਤੀ ਸੀ, ਉਸ ਨੇ ਸਿੰਗਾਪੁਰ ਅਤੇ ਹੋਰ ਮੁਲਕਾਂ ਤੋਂ ਡਰੈਗਨ ਫਰੂਟ ਦੇ ਬੂਟੇ ਮੰਗਾਏ ਸਨ। ਫਿਰ ਇਸ ਦੀ ਖੇਤੀ ਕਿਸ ਤਰ੍ਹਾਂ ਹੁੰਦੀ ਹੈ ਇਸ ਬਾਰੇ ਪੂਰੀ ਰਿਸਰਚ ਕੀਤੀ, ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਡਰੈਗਨ ਫਰੂਟ ਦੇ ਬੂਟੇ ਮੰਗਵਾਏ, ਆਖ਼ਰਕਾਰ ਉਸ ਦੀ ਮਿਹਨਤ ਨੂੰ 2017 ਦੇ ਵਿੱਚ ਬੂਰ ਪਿਆ, ਜਦੋਂ ਉਸ ਨੇ ਪਹਿਲੀ ਵਾਰ 200 ਡਰੈਗਨ ਫਰੂਟ ਦੇ ਖੰਭੇ 2 ਏਕੜ ਵਿੱਚ ਲਗਾਏ ਅਤੇ ਅੱਜ ਉਹ 5 ਏਕੜ ਵਿੱਚ 2500 ਖੰਬੇ ਲਾ ਚੁੱਕਾ ਹੈ। ਜਸਪ੍ਰੀਤ ਹੁਣ ਆਪਣੀ ਪਨੀਰੀ ਵੀ ਲਗਾਉਂਦਾ ਹੈ, ਡਰੈਗਨ ਫਰੂਟ ਦੇ ਬੂਟੇ ਵੀ ਵੇਚਦਾ ਹੈ, ਜਸਪ੍ਰੀਤ ਵੱਲੋਂ ਤਿਆਰ ਕੀਤੇ ਗਏ ਡਰੈਗਨ ਫਰੂਟ ਦੇ ਬੂਟੇ ਦੇਸ਼ ਦੇ ਹਰ ਕੋਨੇ ਦੇ ਵਿੱਚ ਜਾਂਦੇ ਹਨ। ਨੇਪਾਲ ਅਤੇ ਵਿਦੇਸ਼ਾਂ ਤੋਂ ਵੀ ਕਿਸਾਨ ਉਸ ਦੇ ਫਾਰਮ ਨੂੰ ਵੇਖਣ ਆਉਂਦੇ ਨੇ, ਇੰਨਾ ਹੀ ਨਹੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਉਸ ਦੇ ਖੇਤਾਂ ਵਿੱਚ ਆ ਕੇ ਡਰੈਗਨ ਫਰੂਟ ਉੱਤੇ ਰਿਸਰਚ ਕਰ ਰਹੇ ਨੇ।
ਡਰੈਗਨ ਦੀਆਂ 62 ਕਿਸਮਾਂ:ਡਰੈਗਨ ਦੀਆਂ 62 ਕਿਸਮਾਂ ਆਪਣੀ ਫ਼ਰਮ ਦੇ ਵਿੱਚ ਜਸਪ੍ਰੀਤ ਵੱਲੋਂ ਲਗਾਈਆਂ ਜਾ ਰਹੀਆਂ ਨੇ ਅਤੇ ਇਕ ਬੂਟੇ ਤੋਂ ਉਹ 20 ਤੋਂ 40 ਕਿੱਲੋ ਫਰੂਟ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਰੈਗਨ ਦੀਆਂ 62 ਕਿਸਮਾਂ ਹਨ ਪਰ ਉਨ੍ਹਾਂ ਵਿਚੋਂ ਮੁੱਖ ਤਿੰਨ ਕਿਸਮਾਂ ਰੋਇਲ ਰੈਡ, ਇਜ਼ਰਾਇਲੀ ਯੈਲੋ, ਪਲੋਰਾ ਮੁੱਖ ਕਿਸਮਾਂ ਨੇ ਜਿਸ ਦੀ ਭਰਤੀ ਬਜ਼ਾਰ ਵਿੱਚ ਕਾਫੀ ਮੰਗ ਹੈ। ਉਨ੍ਹਾਂ ਦੱਸਿਆ ਕਿ 180 ਰੁਪਏ ਤੋਂ ਲੈਕੇ 220 ਰੁਪਏ ਪ੍ਰਤੀ ਕਿਲੋ ਤੱਕ ਇਸ ਦਾ ਡਰੈਗਨ ਫਰੂਟ ਵਿਕਦਾ ਹੈ ਕਈ ਅਜਿਹੀ ਕਿਸਮਾਂ ਵੀ ਹਨ ਜਿਨ੍ਹਾਂ ਦੀ ਕੀਮਤ ਇਸ ਤੋਂ ਕਿਤੇ ਜ਼ਿਆਦਾ ਹੈ। ਉਸ ਵੱਲੋਂ ਡਰੈਗਨ ਦੀ ਇੱਕ ਅਜਿਹੇ ਕਿਸਮ ਤਿਆਰ ਕੀਤੀ ਜਾ ਰਹੀ ਹੈ ਜਿਹੜੀ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਖੋਜ ਜਾਰੀ ਹੈ 4 ਸਾਲ ਤੱਕ ਉਹ ਕਿਸਮ ਆ ਜਾਵੇਗੀ।