ਲੁਧਿਆਣਾ:2022 ਦੀਆਂ ਵਿਧਾਨਸਭਾ ਚੋਣਾਂ (2022 Punjab Assembly Election) ਨੂੰ ਲੈ ਕੇ ਭਾਜਪਾ ਨੇ ਬਿਗੁਲ ਵਜਾ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਭਾਜਵਾ ਵੱਲੋਂ ਲੁਧਿਆਣਾ ਦੇ ਮੁੱਲਾਂਪੁਰ ਮੁੱਲਾਂਪੁਰ ਵਿਖੇ ਪ੍ਰਦੇਸ਼ ਪ੍ਰੀਸ਼ਦ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਕੇਂਦਰ ਦੀ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚ ਰਹੀ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ।
ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਵੇਗੀ ਅਤੇ ਪੰਜਾਬ ਦੇ ਵਿੱਚ ਆਉਂਦੇ ਸਮੇਂ ਅੰਦਰ ਭਾਜਪਾ ਇਕ ਅਜਿਹੀ ਸਰਕਾਰ ਬਣਾਏਗੀ ਜੋ ਹਿੰਦੂ ਸਿੱਖ ਏਕਤਾ ਨੂੰ ਵਧਾਵਾ ਦੇਵੇਗੀ। ਕਿਸਾਨਾਂ ਵੱਲੋਂ ਵਿਰੋਧ ਨਾ ਹੋਣ ਦੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਫ਼ੈਸਲਾ ਲਿਆ ਹੈ ਉਸ ਨਾਲ ਸਾਰਿਆਂ ਨੇ ਸਵਾਗਤ ਕੀਤਾ ਹੈ।