ਲੁਧਿਆਣਾ: ਲੁਧਿਆਣਾ 'ਚ ਨਿੱਜੀ ਹਸਪਤਾਲ 'ਚ ਕੋਰੋਨਾ ਮਰੀਜ਼ ਦੀ ਮੌਤ 'ਤੋਂ ਬਾਅਦ ਪਰਿਵਾਰ ਵਲੋਂ ਹੰਗਾਮਾ ਕੀਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ, ਜਿਸ ਨੂੰ ਲੈਕੇ ਹਸਪਤਾਲ ਪ੍ਰਸ਼ਾਸਨ ਵਲੋਂ ਪੁਲਿਸ ਨੂੰ ਬੁਲਾਇਆ ਗਿਆ। ਜਿਸ ਤੋਂ ਬਾਅਦ ਸਾਰਾ ਮਾਮਲਾ ਸ਼ਾਂਤ ਹੋਇਆ।
ਇਸ ਸਬੰਧੀ ਮ੍ਰਿਤਕ ਦੇ ਪੁੱਤਰ ਦਾ ਕਹਿਣਾ ਕਿ ਫੋਰਟਿਸ ਹਸਪਤਾਲ ਦੇ ਡਾਕਟਰ ਵਲੋਂ ਬਿਨਾਂ ਕੋਰੋਨਾ ਜਾਂਚ ਕਰੇ ਹੀ ਉਸ ਦੇ ਪਿਤਾ ਦਾ ਅਪ੍ਰੇਸ਼ਨ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਜਦੋਂ ਕਿ ਦੂਜੇ ਹਸਪਤਾਲ 'ਚ ਸੈਂਪਲ ਦਿੱਤੇ ਸੀ, ਜਿਥੇ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਉਨ੍ਹਾਂ ਦਾ ਕਹਿਣਾ ਕਿ ਡਾਕਟਰ ਵਲੋਂ ਮਰੀਜ਼ ਨੂੰ ਸਟੰਟ ਪਾਉਣ ਤੋਂ ਦੋ ਦਿਨ ਬਾਅਦ ਹੀ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੈਸੇ ਦੇ ਚੱਕਰ 'ਚ ਹਸਪਤਾਲ ਵਲੋਂ ਅਣਗਹਿਲੀ ਵਰਤੀ ਗਈ।