ਖੰਨਾਂ: ਪਿੰਡ ਈਸੜੂ ਵਿੱਚ ਉਸ ਵੇਲ੍ਹੇ ਮਾਤਮ ਪਸਰ ਗਿਆ ਜਦੋਂ ਪਿੰਡ ਵਾਲਿਆਂ ਨੇ ਬਾਹਰ ਖੂਹ 'ਤੇ ਇੱਕ ਨੌਜਵਾਨ ਦੀ ਲਾਸ਼ ਵੇਖੀ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿੰਡ ਦੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਸਨ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਦੋਵੇਂ ਘਰੋਂ ਭੱਜ ਗਏ ਸਨ। ਫਿਰ ਕੁਝ ਦਿਨਾਂ ਬਾਅਦ ਹੀ ਅਚਾਨਕ ਦੋਵੇਂ ਪਿੰਡ ਪਰਤ ਆਏ।
ਪਰਵਾਨ ਨਾ ਚੜ੍ਹ ਸਕੀ 'ਮੁਹੱਬਤ', ਕੁੜੀ ਵਾਲਿਆਂ ਦੇ ਸ਼ਾਤਿਰ ਦਿਮਾਗ ਨੇ ਲਈ ਮੁੰਡੇ ਦੀ ਜਾਨ - crime
ਖੰਨਾ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਦੀ ਹੋਈ ਮੋਤ, ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲੜਕੀ ਵਾਲਿਆਂ 'ਤੇ ਲਾਇਆ ਕਤਲ ਦਾ ਇਲਜ਼ਾਮ।
ਫ਼ਾਈਲ ਫ਼ੋਟੋ
ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਕੁੜੀ ਵਾਲਿਆਂ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੇ ਮੁੰਡੇ ਨੂੰ ਮਾਰਿਆ ਹੈ। ਉੱਥੇ ਹੀ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਜੋ ਵੀ ਇਸ ਕਤਲ ਵਿੱਚ ਸ਼ਾਮਲ ਹੈ ਉਸ ਨੂੰ ਬਖ਼ਸ਼ਿਆਂ ਨਹੀ ਜਾਵੇਗਾ।ਉਧਰ, ਪਰਿਵਾਰਕ ਮੈਂਬਰਾਂ ਨੇ ਸੜਕ 'ਤੇ ਜਾਮ ਲਾ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਤੇ ਮੁਲਜ਼ਮ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੌਰਾਨ ਕਈ ਘੰਟੇ ਆਵਾਜਾਈ ਵੀ ਠੱਪ ਰਹੀ।