ਪੰਜਾਬ

punjab

ETV Bharat / state

ਤਸਕਰਾਂ ਦਾ ਟੱਬਰ : 66 ਕਿਲੋ ਭੁੱਕੀ ਤੇ ਕਾਰ ਸਮੇਤ ਇੱਕ ਕਾਬੂ - ਵਿਸ਼ੇਸ਼ ਮੁਹਿੰਮ

66 ਕਿਲੋ ਭੁੱਕੀ ਕਾਰ ਵਿੱਚ ਰੱਖ ਕੇ ਕੋਰੀਅਰ ਦੀ ਉਡੀਕ ਕਰ ਰਿਹਾ ਸੀ ਤਸਕਰ। ਚਾਚਾ, ਮਾਸੀ, ਮਾਸੀ ਅਤੇ ਦੋਸਤ ਸਾਰੇ ਮਿਲ ਕੇ ਨਸ਼ਾ ਤਸਕਰੀ ਕਰਦੇ ਹਨ। ਪੁੱਛਗਿੱਛ ਤੋਂ ਬਾਅਦ 3.52 ਕੁਇੰਟਲ ਭੁੱਕੀ ਚਾਚੇ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚੋਂ ਮਿਲੀ।

66 ਕਿਲੋ ਭੁੱਕੀ ਤੇ ਕਾਰ ਸਮੇਤ ਇੱਕ ਕਾਬੂ
66 ਕਿਲੋ ਭੁੱਕੀ ਤੇ ਕਾਰ ਸਮੇਤ ਇੱਕ ਕਾਬੂ

By

Published : Aug 18, 2021, 9:33 PM IST

Updated : Aug 18, 2021, 9:44 PM IST

ਲੁਧਿਆਣਾ :ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋ ਲੁਧਿਆਣਾ ਦੇ ਥਾਣਾ ਕੂੰਮਕਲਾਂ ਦੀ ਪੁਲਿਸ ਨੇ 4 ਕੁਇੰਟਲ 84 ਕਿੱਲੋ ਭੁੱਕੀ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ।

66 ਕਿਲੋ ਭੁੱਕੀ ਤੇ ਕਾਰ ਸਮੇਤ ਇੱਕ ਕਾਬੂ

ਮੁਲਜ਼ਮ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਨਸ਼ੇ ਦਾ ਨੈਟਵਰਕ ਚਲਾ ਰਿਹਾ ਸੀ, ਹਾਲਾਂਕਿ ਮੁਲਜ਼ਮ ਦੇ ਰਿਸ਼ਤੇਦਾਰਾਂ ਨੂੰ ਕਾਬੂ ਕਰਨਾ ਹਾਲੇ ਬਾਕੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਦੇ ਕਬਜ਼ੇ ਚੋਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਭੱਜਣ ਲੱਗਾ, ਜਿਸ ਤੋਂ ਬਾਅਦ ਦੋਸ਼ੀ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 66 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਜਿਸ ਤੋਂ ਬਾਅਦ ਦੋਸ਼ੀ ਦੇ ਕੋਲੋਂ ਪੁੱਛ ਗਿੱਛ ਦੌਰਾਨ ਦਸਦਾ ਹੈ ਕਿ ਉਹ ਇਹ ਚੂਰਾ ਪੋਸਤ ਆਪਣੇ ਚਾਚਾ ਬਲਵੀਰ ਸਿੰਘ ਕੋਲੋਂ ਲੈ ਕੇ ਅੱਗੇ ਸਪਲਾਈ ਕਰਨ ਜਾ ਰਿਹਾ ਸੀ।

ਇਹ ਵੀ ਪੜ੍ਹੋ:ਪੈਸੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ

ਪੁਲਿਸ ਨੇ ਉਥੋਂ 3 ਕੁਇੰਟਲ 52 ਕਿਲੋਗ੍ਰਾਮ ਚੂਰਾ ਪੋਸਤ ਅਤੇ ਇਕ ਕਾਰ ਹੋਰ ਬਰਾਮਦ ਕੀਤੀ। ਫੜੇ ਗਏ ਦੋਸ਼ੀ ਦੀ ਪਹਿਚਾਣ ਰਾਜ ਕੁਮਾਰ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ ਜਦ ਕਿ ਉਸ ਦੇ 3 ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ ਜਿਨ੍ਹਾਂ ਵਿੱਚ ਉਸ ਦੇ ਚਾਚਾ ਚਾਚੀ ਅਤੇ ਮਾਸੀ ਸ਼ਾਮਿਲ ਹੈ, ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Last Updated : Aug 18, 2021, 9:44 PM IST

ABOUT THE AUTHOR

...view details