ਲੁਧਿਆਣਾ: ਪੰਜਾਬ 'ਚ ਅਸੀਂ ਅਕਸਰ ਮਹਿੰਗੇ ਤੇ ਖ਼ਰਚੀਲੇ ਵਿਆਹ ਬਾਰੇ ਸੁਣਦੇ ਆਏ ਹਾਂ, ਪਰ ਦੁਨੀਆ ਭਰ 'ਚ ਫੈਲੀ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ 'ਚ ਮੁੜ ਤੋਂ ਸਾਦੇ ਵਿਆਹ ਕਰਨ ਦੀ ਦਿਲਚਸਪੀ ਵੱਧ ਗਈ ਹੈ। ਲੋਕ ਸਾਦੇ ਵਿਆਦ ਦੇ ਨਾਲ-ਨਾਲ ਵਿਆਹ 'ਤੇ ਲੱਗਣ ਵਾਲੇ ਖਰਚੇ ਨੂੰ ਚੰਗੇ ਕੰਮਾਂ 'ਚ ਲਗਾਉਣਾ ਪਸੰਦ ਕਰ ਕਰੇ ਹਨ।
ਲੁਧਿਆਣਾ ਦੇ ਪਰਿਵਾਰ ਨੇ ਨਿਵੇਕਲੇ ਢੰਗ ਨਾਲ ਕੀਤਾ ਆਪਣੇ ਪੁੱਤਰ ਦਾ ਵਿਆਹ ਪਿੰਡ ਹੋਲ ਦੇ ਸਮਾਜ ਸੇਵੀ ਜੱਥੇਦਾਰ ਭਗਵਾਨ ਸਿੰਘ ਹੋਲ ਨੇ ਆਪਣੇ ਮੁੰਡੇ ਹਰਮਨ ਸਿੰਘ ਦਾ ਵਿਆਹ ਨਿਵੇਕਲੇ ਢੰਗ ਨਾਲ ਕੀਤਾ। ਇਸ ਵਿਆਹ 'ਚ ਉਨ੍ਹਾਂ ਲੋੜਵੰਦਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਪਿੰਡ 'ਚ 300 ਪਰਿਵਾਰਾਂ ਨੂੰ ਸੂਟ ਤੇ ਮਿਠਾਈ ਵੰਡੇ।
ਭਗਵਾਨ ਸਿੰਘ ਦੇ ਨਜ਼ਦੀਕੀ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪਿੰਦਰ ਸਿੰਘ ਸੇਬੀ ਹੋਲ ਨੇ ਦੱਸਿਆ ਕਿ ਭਗਵਾਨ ਸਿੰਘ ਦੇ ਮੁੰਡੇ ਹਰਮਨ ਸਿੰਘ ਦਾ ਵਿਆਹ ਬਾਲੇਵਾਲ ਦੀ ਵਸਨੀਕ ਬੀਬੀ ਹਰਪ੍ਰੀਤ ਕੌਰ ਨਾਲ ਬਹੁਤ ਹੀ ਸਾਦੇ ਢੰਗ ਨਾਲ ਹੋਇਆ। ਮੁੰਡੇ ਦੇ ਪਰਿਵਾਰ ਵੱਲੋਂ ਸਿਰਫ਼ 5-7 ਮੈਂਬਰ ਹੀ ਵਿਆਹ ਲਈ ਗਏ।
ਇਸ ਮਗਰੋਂ ਭਗਵਾਨ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਦੇ ਸਾਰੇ ਗ਼ਰੀਬ ਘਰਾਂ ਨੂੰ ਸੂਟ, ਮਠਿਆਈ ਦਾ ਡੱਬਾ, ਸੈਨੇਟਾਈਜ਼ਰ ਅਤੇ ਮਾਸਕ ਦਿੱਤਾ ਗਿਆ। ਭਗਵਾਨ ਸਿੰਘ ਨੇ ਕਿਹਾ ਉਨ੍ਹਾਂ ਸਾਦੇ ਢੰਗ ਨਾਲ ਵਿਆਹ ਕਰਕੇ ਪਿੰਡ ਦੇ ਲੋਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਹੈ।