ਪੰਜਾਬ

punjab

ETV Bharat / state

ਆਰਥਿਕ ਅਤੇ ਮਾਨਸਿਕ ਪੱਖੋਂ ਪਰੇਸ਼ਾਨ ਪਰਿਵਾਰ ਨੇ ਮੌਤ ਨੂੰ ਲਗਾਇਆ ਗਲੇ - 3 ਮੈਂਬਰ ਦੀ ਮੌਤ

ਜਗਰਾਓਂ ਦੇ ਨੇੜੇ ਪੈਂਦੇ ਪਿੰਡ ਸੋਡੀਵਾਲ ਵਿਖੇ ਇੱਕ ਹੀ ਘਰ ਦੇ 3 ਮੈਂਬਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਰਣਜੀਤ ਸਿੰਘ ਦੇ ਅਨੁਸਾਰ ਮ੍ਰਿਤਕ ਪਰਿਵਾਰ ਕਾਫੀ ਸਮੇਂ ਤੋਂ ਘਰ ਦੇ ਮੁਖੀ ਦੇ ਮਰਨ ਤੋਂ ਬਾਅਦ ਅਤੇ ਘਰ ਦੇ ਮੁੰਡੇ ਦੇ 7 ਸਾਲਾਂ ਤੋਂ ਕੌਮਾ ਵਿੱਚ ਜਾਣ ਕਰਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ।

ਆਰਥਿਕ ਅਤੇ ਮਾਨਸਿਕ ਪੱਖੇ ਪਰੇਸ਼ਾਨ ਪਰਿਵਾਰ ਨੇ ਮੌਤ ਨੂੰ ਲਗਾਇਆ ਗਲੇ
ਆਰਥਿਕ ਅਤੇ ਮਾਨਸਿਕ ਪੱਖੇ ਪਰੇਸ਼ਾਨ ਪਰਿਵਾਰ ਨੇ ਮੌਤ ਨੂੰ ਲਗਾਇਆ ਗਲੇ

By

Published : Apr 18, 2021, 12:29 PM IST

Updated : May 17, 2021, 9:54 PM IST

ਲੁਧਿਆਣਾ: ਜਗਰਾਓਂ ਦੇ ਨੇੜੇ ਪੈਂਦੇ ਪਿੰਡ ਸੋਡੀਵਾਲ ਵਿਖੇ ਇੱਕ ਹੀ ਘਰ ਦੇ 3 ਮੈਂਬਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਰਣਜੀਤ ਸਿੰਘ ਦੇ ਅਨੁਸਾਰ ਮ੍ਰਿਤਕ ਪਰਿਵਾਰ ਕਾਫੀ ਸਮੇਂ ਤੋਂ ਘਰ ਦੇ ਮੁਖੀ ਦੇ ਮਰਨ ਤੋਂ ਬਾਅਦ ਅਤੇ ਘਰ ਦੇ ਮੁੰਡੇ ਦੇ 7 ਸਾਲਾਂ ਤੋਂ ਕੋਮਾ ਵਿੱਚ ਜਾਣ ਕਰਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਮਾਨਸਿਕ ਤੌਰ ਅਤੇ ਆਰਥਿਕ ਤੌਰ ਤੋਂ ਪਰੇਸ਼ਾਨ ਪਰਿਵਾਰ ਦੇ ਤਿੰਨ ਜੀਆਂ ਨੇ ਮੌਤ ਨੂੰ ਗਲ ਲਾ ਲਿਆ। ਪਿੰਡ ਦੇ ਗੁਆਂਢੀ ਦੇ ਘਰ ’ਚ ਪਹੁੰਚਣ ਤੇ ਘਟਨਾ ਦਾ ਪਤਾ ਲੱਗਿਆ ਅਤੇ ਫਿਰ ਪਿੰਡ ਵਾਸੀਆਂ ਨੇ ਤਿੰਨਾਂ ਨੂੰ ਜਗਰਾਉਂ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਚੰਗਾ ਸੀ। ਪਰ ਆਰਥਿਕ ਪਰੇਸ਼ਾਨੀ ਦੇ ਚੱਲਦੇ ਇਹ ਕਦਮ ਚੁੱਕਿਆ ਗਿਆ ਹੈ।

ਆਰਥਿਕ ਅਤੇ ਮਾਨਸਿਕ ਪੱਖੇ ਪਰੇਸ਼ਾਨ ਪਰਿਵਾਰ ਨੇ ਮੌਤ ਨੂੰ ਲਗਾਇਆ ਗਲੇ

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ

ਜਾਂਚ ਅਧਿਕਾਰੀ ਤੀਰਥ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਕੀਤੀ ਗਈ। ਦੱਸਿਆ ਕਿ ਲੜਕੀ ਦਾ ਭਰਾ, ਜੋ ਕਿ 7 ਸਾਲਾਂ ਤੋਂ ਕੋਮਾ ਚ ਸੀ ਅਤੇ ਮਾਂ, ਜਿਸ ਨੂੰ ਕੁਝ ਦਿਨ ਪਹਿਲਾਂ ਸੱਟ ਲੱਗੀ ਸੀ। ਜਿਸ ਕਾਰਨ ਪਰਿਵਾਰ ਆਰਥਿਕ ਤੰਗੀ ਅਤੇ ਪਰੇਸ਼ਾਨੀ ਨਾਲ ਜੂਝ ਰਿਹਾ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਜਿਸ ਕਾਰਨ ਲੜਕੀ ਦੀ ਮਾਂ ਦੀ ਮੌਤ 13 ਅਪ੍ਰੈਲ ਨੂੰ, ਉਸਦੇ ਭਰਾ ਦੀ ਮੌਤ 14 ਅ੍ਰਪੈਲ ਨੂੰ ਅਤੇ ਲੜਕੀ ਦੀ ਮੌਤ ਸਵੇਰੇ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਰਾਮਗੋਪਾਲ 'ਤੇ ਹੋਏ ਹਮਲੇ 'ਤੇ ਆਰਐਸਐਸ ਆਗੂਆਂ ਨੇ ਅਨਸਰਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ

Last Updated : May 17, 2021, 9:54 PM IST

ABOUT THE AUTHOR

...view details