ਪੰਜਾਬ

punjab

ETV Bharat / state

ਅਸਲਾ ਵਿਭਾਗ ’ਚ ਤਾਇਨਾਤ ਹੈੱਡ ਕਾਂਸਟੇਬਲ ਦਾ ਕਾਰਾ,ਪੁਲਿਸ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ ! - ਲਾਇਸੈਂਸਾਂ ਵਿਭਾਗ ਵਿੱਚ ਤਾਇਨਾਤ ਹੈੱਡ ਕਾਂਸਟੇਬਲ

ਲੁਧਿਆਣਾ ਦੇ ਅਸਲਾ ਵਿਭਾਗ ਵਿੱਚ ਤਾਇਨਾਤ ਹੈਡ ਕਾਂਸਟੇਬਲ ਵੱਲੋਂ ਏਸੀਪੀ ਦੇ ਜਾਅਲੀ ਸਾਇਨ ਕੀਤੇ ਗਏ ਹਨ। ਪ੍ਰਸ਼ਾਸਨਵੱਲੋਂ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰਨ ਦੀ ਤਿਆਰੀ ਖਿੱਚ ਦਿੱਤੀ ਗਈ ਹੈ। ਨਾਲ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਅਸਲਾ ਵਿਭਾਗ ਵਿੱਚ ਤਾਇਨਾਤ ਹੈਡ ਕਾਂਸਟੇਬਲ ਨੇ ਏਸੀਪੀ ਦੇ ਕੀਤੇ ਜਾਅਲੀ ਸਾਈਨ
ਲੁਧਿਆਣਾ ਦੇ ਅਸਲਾ ਵਿਭਾਗ ਵਿੱਚ ਤਾਇਨਾਤ ਹੈਡ ਕਾਂਸਟੇਬਲ ਨੇ ਏਸੀਪੀ ਦੇ ਕੀਤੇ ਜਾਅਲੀ ਸਾਈਨ

By

Published : Apr 23, 2022, 4:54 PM IST

ਲੁਧਿਆਣਾ: ਜ਼ਿਲ੍ਹੇ ਦੇ ਅਸਲਾ ਬਰਾਂਚ ਵਿੱਚ ਤਾਇਨਾਤ ਇਕ ਹੈੱਡ ਕਾਂਸਟੇਬਲ ਨੇ ਏ ਸੀ ਪੀ ਦੇ ਸਾਈਨ ਖੁਦ ਕਰ ਕਿਸੇ ਵਿਅਕਤੀ ਦਾ ਲਾਈਸੈਂਸ ਰੱਦ ਕਰਵਾ ਦਿੱਤਾ। ਇਸ ਮਾਮਲੇ ਬਾਰੇ ਬਾਰੇ ਜਾਣਕਾਰੀ ਸਬੰਧਤ ਏਸੀਪੀ ਨੂੰ ਮਿਲਣ ’ਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ 5 ਵਿੱਚ ਗਲਤ ਸਾਈਨ ਕਰਨ ਵਾਲੇ ਹੈੱਡ ਕਾਂਸਟੇਬਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਭਾਵੇਂ ਉਸ ਨੂੰ ਅਜੇ ਸਸਪੈਂਡ ਨਹੀਂ ਕੀਤਾ ਗਿਆ ਪਰ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਏਸੀਪੀ ਹਰੀਸ਼ ਬਹਿਲ ਨੇ ਦਿੱਤੀ ।

ਲੁਧਿਆਣਾ ਦੇ ਅਸਲਾ ਵਿਭਾਗ ਵਿੱਚ ਤਾਇਨਾਤ ਹੈਡ ਕਾਂਸਟੇਬਲ ਨੇ ਏਸੀਪੀ ਦੇ ਕੀਤੇ ਜਾਅਲੀ ਸਾਈਨ

ਇਸ ਮੌਕੇ ’ਤੇ ਬੋਲਦੇ ਹੋਏ ਏਸੀਪੀ ਹਰੀਸ਼ ਬਹਿਲ ਨੇ ਦੱਸਿਆ ਕਿ ਲਾਇਸੈਂਸਾਂ ਵਿਭਾਗ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਵੱਲੋਂ ਏਸੀਪੀ ਦੇ ਜਾਅਲੀ ਸਾਇਨ ਕੀਤੇ ਗਏ ਸਨ ਜਿਸ ਦੇ ਬਾਰੇ ਜਾਣਕਾਰੀ ਮਿਲਣ ’ਤੇ ਸਬੰਧਿਤ ਏਸੀਪੀ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਅਧਾਰ ਉੱਪਰ ਪਰਚਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਅਜੇ ਤੱਕ ਹੈਡ ਕਾਂਸਟੇਬਲ ਨੂੰ ਸਸਪੈਂਡ ਨਹੀਂ ਕੀਤਾ ਗਿਆ ਹੈ ਪਰ ਇਸ ਸਬੰਧੀ ਫਾਈਲ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਅਤੇ ਜਲਦੀ ਹੀ ਉਸ ਦੀ ਗ੍ਰਿਫ਼ਤਾਰੀ ਲਈ ਵੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿਛੇ ਹੈੱਡ ਕਾਂਸਟੇਬਲ ਦੀ ਮਨਸ਼ਾ ਦੀ ਵੀ ਜਾਂਚ ਹੋਵੇਗੀ।

ਇਹ ਵੀ ਪੜ੍ਹੋ:ਸਰਕਾਰ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਨ ਦੇ ਹੁਕਮ, ਰੇਹੜੀ ਚਾਲਕਾਂ ਨੇ ਜਤਾਇਆ ਵਿਰੋਧ

ABOUT THE AUTHOR

...view details