ਲੁਧਿਆਣਾ:ਸਮਰਾਲਾ ਵਿੱਖੇ ਸੋਸ਼ਲ ਮੀਡੀਆ (Social Media) 'ਤੇ ਅਪਣਾ ਚੈਨਲ ਚਲਾ ਰਹੇ ਜਾਅਲੀ ਪੱਤਰਕਾਰਾਂ ਨੇ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਸਿਆਸੀ ਕਰੀਅਰ ਖ਼ਰਾਬ ਕਰਨ ਦੀ ਧਮਕੀ ਦੇ ਬਲੈਕ ਮੇਲ ਕਰ ਲਏ 90 ਹਜ਼ਾਰ ਅਤੇ ਪਲਾਟ ਦੀ ਵੀ ਮੰਗ ਕੀਤੀ ਸੀ।
ਬਲੈਕਮੇਲ ਕਰਨ ਵਾਲੇ ਜਾਅਲੀ ਪੱਤਰਕਾਰ ਪੁਲਿਸ ਅੜਿਕੇ ਸਮਰਾਲਾ ਥਾਣੇ ਵਿੱਚ ਇੱਕ ਜਾਅਲੀ ਪੱਤਰਕਾਰ (Fake Journalist) ਵੱਲੋਂ ਸਾਬਕਾ ਪ੍ਰਧਾਨ ਨੂੰ ਬਲੈਕਮੇਲ ਕਰ ਲਏ 90 ਹਜ਼ਾਰ ਰੁਪਏ ਜਿਸ ਦੀ ਰਿਕਾਰਡਿੰਗ ਕੀਤੀ ਗਈ ਹੈ।ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ।ਜਾਅਲੀ ਪੱਤਰਕਾਰ ਦੇ ਕਾਰਨਾਮੇ ਤੋਂ ਬਾਅਦ ਸਮਰਾਲੇ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ 15 ਜੁਲਾਈ ਨੂੰ ਸਾਬਕਾ ਪ੍ਰਧਾਨ ਜਸਵੀਰ ਸਿੰਘ ਜੱਸੀ ਢਿੱਲੋਂ ਵੱਲੋਂ ਇੱਕ ਮੁਕੱਦਮਾ ਦਰਜ਼ ਕੀਤਾ ਗਿਆ ਸੀ।ਜਿਸ ਵਿੱਚ ਜਾਅਲੀ ਪੱਤਰਕਾਰ ਵੱਲੋਂ ਪੈਸੇ ਲਏ ਗਏ ਅਤੇ ਇਸ ਦੀ ਵੀਡਿਉ ਵੀ ਸਾਹਮਣੇ ਆਈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸਦੀ ਜਾਂਚ ਕੀਤੀ ਅਤੇ ਉੱਕਤ ਪੱਤਰਕਾਰ ਤੋਂ ਡਾਕੂਮੈਂਟ ਮੰਗੇ ਤਾਂ ਉਸ ਕੋਲ ਕਿਸੇ ਵੀ ਚੈਨਲ ਦੀ ਕੋਈ ਵੀ ਅਥਾਰਟੀ ਲੈਟਰ ਅਤੇ ਨਾ ਹੀ ਕੋਈ ਚੈਨਲ ਦੀ ਰਜਿਸਟ੍ਰੇਸ਼ਨ ਉਸ ਕੋਲ ਸੀ।ਉਸ ਨੇ ਇਹ ਫੇਸਬੂਕ ਤੇ ਅਪਣਾ ਹੀ ਵੈੱਬ ਚੈਨਲ ਚਲਾ ਰੱਖਿਆ ਸੀ। ਜਾਅਲੀ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜੋ:ਪੰਜਾਬ ਦੀ ਧੀ ਗੁਰਜੀਤ ਕੌਰ ਟੋਕਿਓ ਓਲੰਪਿਕ ’ਚ ਦਿਖਾਵੇਗੀ ਜੌਹਰ, ਪਰਿਵਾਰ ਨੇ ਕੀਤੀ ਅਰਦਾਸ