ਲੁਧਿਆਣਾ:ਅੱਜ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਕੁਝ ਗਰਮ ਖਿਆਲੀਆਂ ਵੱਲੋਂ ਗੁਰਸਿਮਰਨ ਮੰਡ ਨੂੰ ਘੇਰ ਲਿਆ ਗਿਆ। ਉਹ ਅਕਸਰ ਹੀ ਖਾਲਿਸਤਾਨ ਅਤੇ ਗਰਮ ਖਿਆਲੀਆਂ ਦੇ ਖਿਲਾਫ਼ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਤਿੱਖਾ ਬੋਲਦੇ ਹਨ।
ਗੁਰਸਿਮਰਨ ਸਿੰਘ ਮੰਡ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਸਰਕਾਰੀ ਕਾਰ 'ਚ ਦਵਾਈ ਲੈਣ ਲਈ ਜਾ ਰਹੇ ਸਨ ਉਸੇ ਸਮੇਂ ਰਸਤੇ ਵਿੱਚ ਇਕ ਨਕਾਬਪੋਸ਼ ਵਿਅਕਤੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹੱਥੋ ਪਾਈ ਕਰਨ ਦੀ ਕੋਸ਼ਿਸ ਕੀਤੀ, ਉਸੇ ਸਮੇਂ ਉਸ ਵਿਅਕਤੀ ਨਾਲ ਕੁਝ ਹੋਰ ਵਿਅਕਤੀ ਵੀ ਉੱਥੇ ਆ ਗਏ। ਜਿਸ ਦੀ ਉਨ੍ਹਾਂ ਦੇ ਸਰੁੱਖਿਆ ਕਰਮੀਆਂ ਨੇ ਉਨ੍ਹਾਂ ਦੀ ਰੱਖਿਆ ਕੀਤੀ।
ਇਸ ਦੌਰਾਨ ਤਿੱਖੀ ਬਹਿਸ ਹੋਈ ਦੇ ਨਾਲ ਧੱਕਾ-ਮੁੱਕੀ ਵੀ ਹੋਈ, ਗੁਰਸਿਮਰਨ ਮੰਡ ਨੇ ਕਿਹਾ ਕਿ ਉਨ੍ਹਾਂ ਨੇ ਏਟੀਐਮਜ਼ ਵਿੱਚ ਵੜ ਕੇ ਆਪਣੀ ਜਾਨ ਬਚਾਈ ਪਈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਨਾਲ ਸਕਿਉਰਿਟੀ ਨਾ ਹੁੰਦੀ ਤਾਂ ਉਨ੍ਹਾਂ ਨੂੰ ਮਾਰ ਦੇਣਾ ਸੀ।
ਮੰਡ ਨੇ ਕਿਹਾ ਕਿ ਮੇਰਾ ਕਸੂਰ ਸਿਰਫ ਇੰਨਾ ਹੀ ਹੈ ਕਿ ਉਹ ਗਰਮ ਖ਼ਿਆਲੀਆਂ ਅਤੇ ਆਤੰਕਵਾਦ ਦੇ ਖ਼ਿਲਾਫ਼ ਬੋਲਦੇ ਹਨ।
ਗੁਰਸਿਮਰਨ ਮੰਡ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕੁਝ ਲੋਕਾਂ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪੁਲਿਸ ਆ ਕੇ ਬਚਾਅ ਕਰਦੀ ਹੈ। ਇਹ ਪੂਰਾ ਵਾਕਿਆ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਹੋਇਆ ਹੈ।
ਜਿਸ ਦੇ ਨੇੜੇ ਹੀ ਗੁਰਸਿਮਰਨ ਮੰਡ ਦਾ ਘਰ ਵੀ ਹੈ। ਡਾ.ਗੁਰਸਿਮਰਨ ਮੰਡ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਸਭ ਤੋਂ ਪਹਿਲਾਂ ਉਹ ਸਿੱਖਿਆ 'ਚ ਉਦੋਂ ਆਏ ਸਨ।
ਜਦੋਂ ਰਾਜੀਵ ਗਾਂਧੀ ਦਾ ਬੁੱਤ ਆਪਣੀ ਪੱਗ ਖੋਲ੍ਹ ਕੇ ਸਾਫ਼ ਕੀਤਾ ਸੀ ਇਸ ਤੋਂ ਬਾਅਦ ਲੁਧਿਆਣਾ ਕਚਹਿਰੀਆਂ ਵਿਚ ਵੀ ਕੁੱਝ ਗਰਮ ਖਿਆਲੀਆਂ ਦੇ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ ਸੀ। ਸੁਰੱਖਿਆ ਦੇ ਤੌਰ ਤੇ ਗੁਰੂ ਸਿਮਰਨ ਮੰਡ ਨੂੰ ਪੁਲਿਸ ਵੱਲੋਂ ਅੱਧਾ ਦਰਜਨ ਸੁਰੱਖਿਆ ਮੁਲਾਜ਼ਮ ਵੀ ਦਿੱਤੇ ਗਏ ਹਨ। ਮੰਡ ਨੇ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਹਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਵੀ ਨਹੀਂ ਹੈ। ਅਤੇ ਅਜਿਹੇ ਹਮਲੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ :-ਲੁਧਿਆਣਾ ਤੋਂ ਕਿਹੜਾ ਵਿਧਾਇਕ ਹੋ ਸਕਦਾ ਹੈ ਆਪ ਦੇ ਮੰਤਰੀ ਮੰਡਲ ’ਚ ਸ਼ਾਮਿਲ ? ਵੇਖੋ ਖਾਸ ਰਿਪੋਰਟ...