ਲੁਧਿਆਣਾ: ਵਰਧਮਾਨ ਇਨਕਲੇਵ ਭਾਮੀਆਂ ਖੁਰਦ ਵਿਖੇ ਹਾਈ ਵੋਲਟੇਜ ਤਾਰਾਂ ਵਿੱਚ ਸਪਾਰਕ ਹੋਣ ਕਰਕੇ ਵੱਡਾ ਬਲਾਸਟ (Explosions caused by high voltage wires in Ludhiana) ਹੋ ਗਿਆ। ਜਿਸ ਕਰਕੇ ਕਈ ਘਰਾਂ ਦੇ ਅੰਦਰ ਬਿਜਲੀ ਨਾਲ ਚੱਲਣ ਵਾਲਾ ਸਮਾਨ ਖਰਾਬ ਹੋ ਗਿਆ ਹੈ। ਕਈਆਂ ਦੇ ਮੋਬਾਈਲ ਸੜ ਗਏ ਕਈਆਂ ਦੇ ਮੀਟਰ ਸੜ ਗਏ। ਇਥੋਂ ਤੱਕ ਕੇ ਕਈ ਘਰਾਂ ਦੇ ਵਿਚ ਪਟਾਕੇ ਪੈਣ ਕਰਕੇ ਬਿਜਲੀ ਦੇ ਸਵਿਚ ਤਾਰਾ ਅਤੇ ਹੋਰ ਬਿਜਲੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਕਾਫੀ ਬਿਜਲੀ ਦਾ ਸਮਾਨ ਸੜ ਗਿਆ: ਘਰਾਂ ਦੀਆਂ ਕੰਧਾਂ ਦੇ ਵਿਚ ਤਰੇੜਾਂ ਆ ਗਈਆਂ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਬਿਜਲੀ ਵਿਭਾਗ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ 'ਤੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਤਾਂ ਪਹੁੰਚੇ ਪਰ ਉਨ੍ਹਾਂ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ। 220 ਕੇ ਵਾਟ ਦੀਆਂ ਤਾਰਾਂ ਉਪਰੋ ਲੰਘਦੀਆਂ ਹਨ। ਲੋਕਾਂ ਦੇ ਘਰਾਂ ਦੇ ਬੈਟਰੀਆਂ, ਇਨਵੇਟਰ ਸੜ ਚੁੱਕੇ ਹਨ।
ਹਾਈ ਵੋਲਟੇਜ ਤਾਰਾਂ ਕਾਰਨ ਵੱਡੇ ਬਲਾਸਟ : ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਹਾਈ ਵੋਲਟੇਜ ਤਾਰਾਂ ਦੇ ਅੰਦਰ ਸਪਾਰਕ ਹੋਣ ਕਰਕੇ ਸਾਡੇ ਘਰਾਂ ਦੇ ਵਿੱਚ ਪਏ ਬਿਜਲੀ ਦੇ ਸਮਾਨ ਸੜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਇਥੇ ਰਹਿਣਾ ਮੁਸ਼ਕਿਲ ਹੋ ਚੁੱਕਾ ਹੈ। ਇਸ ਦਾ ਕਾਰਨ ਵੱਡਾ ਟਾਵਰ ਹੈ। ਜਿੱਥੇ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ। ਅਕਸਰ ਹੀ ਇਹ ਤਾਰਾਂ ਆਪਸ ਦੇ ਵਿੱਚ ਜੁੜਨ ਕਰ ਕੇ ਵੱਡੇ ਬਲਾਸਟ ਹੁੰਦੇ ਹਨ। ਲੋਕਾਂ ਨੇ ਕਿਹਾ ਘਰਾਂ ਦਾ ਸਾਮਾਨ ਸੜ ਜਾਂਦਾ ਹੈ ਅਤੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ ਇਥੋਂ ਤੱਕ ਕੇ ਕਈ ਘਰਾਂ ਦੇ ਵਿੱਚ ਤਾਂ ਕੰਦਾਂ ਵੀ ਟੁੱਟ ਗਈਆਂ ਹਨ।