ਲੁਧਿਆਣਾ:ਪੰਜਾਬ ਵਿੱਚ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ ਸਾਲ ਡਬਲਿਊਐੱਚਓ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਬੀਤੇ 4 ਸਾਲਾਂ ਵਿੱਚ ਪੰਜਾਬ ਅੰਦਰ 55 ਹਜ਼ਾਰ ਕਾਲੇ ਪੀਲੀਏ ਦੇ ਮਰੀਜ਼ ਸਾਹਮਣੇ ਆਏ ਨੇ। 14 ਹਜ਼ਾਰ 333 ਮਰੀਜ਼ ਸਾਲ 2021-22 ਦੇ ਵਿੱਚ ਪਾਏ ਗਏ ਨੇ ਇਹਨਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਸਿਹਤ ਮਹਿਕਮਾ ਕਾਲੇ ਪੀਲੀਏ ਨੂੰ ਲੈ ਕੇ ਕਾਫੀ ਚਿੰਤਤ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦੇ ਇਲਾਜ ਲਈ ਮੁਫ਼ਤ ਦਵਾਈਆਂ ਅਤੇ ਮੁਫਤ ਟੈਸਟ ਕਰਵਾਏ ਜਾ ਰਹੇ ਨੇ, ਪਰ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਇਲਾਜ ਨਾਲੋਂ ਇਸ ਤੋਂ ਸੁਚੇਤ ਹੋਣਾ ਅਤੇ ਜਾਗਰੂਕ ਹੋਣਾ ਜ਼ਿਆਦਾ ਜ਼ਰੂਰੀ ਹੈ।
ਕੀ ਹੈ ਕਾਲਾ ਪੀਲੀਏ ਦੇ ਲਛੱਣ ?:ਕਾਲਾ ਪੀਲੀਆ ਹੋਣ ਦੇ ਕਈ ਕਾਰਨ ਹਨ, ਕਾਲਾ ਪੀਲੀਆ 2 ਤਰ੍ਹਾਂ ਦਾ ਹੈ ਇੱਕ ਹੈਪੇਟਾਈਟਸ ਬੀ ਅਤੇ ਦੂਜਾ ਸੀ, ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਤੋਂ ਬਾਅਦ ਐਚ ਆਈ ਵੀ ਇਸ ਦਾ ਅਗਲਾ ਰੂਪ ਬਣਦਾ ਹੈ ਜੋ ਕਿ ਜਾਨਲੇਵਾ ਸਾਬਿਤ ਹੁੰਦਾ ਹੈ। ਕਾਲੇ ਪੀਲੀਆ ਵਿੱਚ, ਜਿਗਰ ਵਿੱਚ ਸੋਜ ਹੋ ਜਾਂਦੀ ਹੈ ਅਤੇ ਇਸ ਨਾਲ ਭੁੱਖ ਨਾ ਲੱਗਣਾ, ਬੁਖਾਰ, ਪੇਟ ਵਿੱਚ ਦਰਦ ਅਤੇ ਉਲਟੀਆਂ ਵਰਗੇ ਲੱਛਣ ਹੋ ਸਕਦੇ ਹਨ। ਕਾਲਾ ਪੀਲੀਆ ਮੁੱਖ ਤੌਰ ਉੱਤੇ ਦੂਸ਼ਿਤ ਭੋਜਨ ਪਦਾਰਥਾਂ ਅਤੇ ਸੰਕਰਮਿਤ ਖੂਨ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ, ਇਸ ਤੋਂ ਇਲਾਵਾ ਬੱਚੇ ਨੂੰ ਜਨਮ ਦੇਣ ਸਮੇਂ ਮਾਂ ਲਈ ਦੂਸ਼ਿਤ ਸੂਈਆਂ ਵਤਰਣ ਨਾਲ, ਸੰਕ੍ਰਮਿਤ ਸਰਿੰਜਾਂ ਦੀ ਵਰਤੋਂ, ਟੈਟੂ ਬਣਾਉਣ ਅਤੇ ਅਸੁਰੱਖਿਅਤ ਸੈਕਸ ਕਰਨ ਨਾਲ ਇਹ ਫੈਲ ਸਕਦਾ ਹੈ। ਜਿਸ ਦਾ ਧਿਆਨ ਰੱਖਣਾ ਜ਼ਰੂਰੀ ਹੈ।।
ਮੁਫ਼ਤ ਇਲਾਜ:ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਕੰਟਰੋਲ ਪ੍ਰੋਗਰਾਮ ਅਧੀਨ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ ਡਿਵੀਜ਼ਨਲ ਹਸਪਤਾਲਾਂ, 13 ਏਆਰਟੀ ਕੇਂਦਰਾਂ ਅਤੇ 11 ਓਐਸਟੀ ਕੇਂਦਰਾਂ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲੱਬਧ ਕਰਵਾਇਆ ਜਾਂਦਾ ਹੈ, ਇਸ ਤੋਂ ਇਲਾਵਾ ਮਰੀਜ਼ਾਂ ਲਈ ਮੁਫ਼ਤ ਇਲਾਜ ਦੇ ਨਾਲ ਮੁਫ਼ਤ ਟੈਸਟ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।