ਲੁਧਿਆਣਾ: ਦਿੱਲੀ ਅਤੇ ਮੁੰਬਈ ਦੇ ਵਾਂਗ ਲੁਧਿਆਣਾ ਵੀ ਹੁਣ ਪ੍ਰਦਰਸ਼ਨੀਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਪੰਜਾਬ ਨਿਵੇਸ਼ ਮਿਲਣੀ ਮੁਹਾਲੀ ਵਿਚ 23 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਵਿਚ ਐਮਐਸਐਮਈ (MSME) ਦੇ ਲਈ ਮੇਕ ਇਨ ਇੰਡੀਆ (Make in India) ਦੇ ਤਹਿਤ ਨਵੀਂ ਤਕਨੀਕ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। 24 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਇਹ ਪ੍ਰਦਰਸ਼ਨੀ 27 ਫਰਵਰੀ ਤੱਕ ਚੱਲੇਗੀ। 23 ਫਰਵਰੀ ਤੋਂ ਪੰਜਾਬ ਨਿਵੇਸ਼ ਮਿਲਣੀ ਮੋਹਾਲੀ ਦੇ ਵਿੱਚ ਵੀ ਸ਼ੁਰੂ ਹੋ ਰਹੀ ਹੈ। ਇਸ ਕਰਕੇ ਇੱਥੇ ਆਉਣ ਵਾਲੀਆਂ ਕੰਪਨੀਆਂ ਕਾਫੀ ਉਤਸ਼ਾਹਿਤ ਹਨ।
650 ਕੰਪਨੀਆਂ ਪ੍ਰਦਰਸ਼ਨੀ ਵਿੱਚ ਲੈ ਰਹੀਆਂ ਹਿੱਸਾ :ਉਡਾਨ ਮੀਡੀਆ ਦੇ ਡਰੈਕਟਰ ਜੀ ਐਸ ਢਿੱਲੋਂ ਨੇ ਦੱਸਿਆ ਕਿ 650 ਕੰਪਨੀਆਂ ਇਸ ਪ੍ਰਦਰਸ਼ਨੀ ਦੇ ਵਿੱਚ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿੱਚੋਂ 250 ਕੰਪਨੀਆਂ ਪੰਜਾਬ ਨਾਲ ਸਬੰਧਤ ਹਨ ਅਤੇ ਬਾਕੀ 400 ਕੰਪਨੀਆਂ ਭਾਰਤ ਅਤੇ ਬਾਹਰਲੇ ਮੁਲਕਾਂ ਦੇ ਨਾਲ ਸਬੰਧਤ ਹਨ। ਜਿਨ੍ਹਾਂ ਵੱਲੋਂ ਆਟੋ ਪਾਰਟਸ ਨਾਲ ਸਬੰਧਤ ਨਵੀਂ ਤਕਨੀਕ ਬਾਰੇ ਨਵੇਂ ਪ੍ਰੋਡਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਲੁਧਿਆਣਾ ਬਣਿਆ ਪ੍ਰਦਰਸ਼ਨੀਆਂ ਦਾ ਗੜ੍ਹ:ਇਸ ਦੌਰਾਨ ਉਡਾਣ ਮੀਡੀਆ ਦੇ ਡਾਇਰੈਕਟਰ ਜੀਐਸ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਅਜਿਹੀਆਂ ਪ੍ਰਦਰਸ਼ਨੀਆਂ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਲੱਗਦੀਆਂ ਸਨ ਪਰ ਹੁਣ ਲੁਧਿਆਣਾ ਵੀ ਪ੍ਰਦਰਸ਼ਨੀਆਂ ਦਾ ਗੜ ਬਣਦਾ ਜਾ ਰਿਹਾ ਹੈ। ਜਿਸ ਦਾ ਲੁਧਿਆਣਾ ਦੇ ਸਨਅਤਕਾਰਾਂ ਦੇ ਨਾਲ ਪੰਜਾਬ ਦੇ ਵਿੱਚ ਨਵੇਂ ਨਿਵੇਸ਼ਕਾਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਬਹੁਤ ਚੰਗਾ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।