ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ 'ਚ ਬਕਮਾਲ ਪ੍ਰਦਰਸ਼ਨ ਲੁਧਿਆਣਾ: ਸਰਕਾਰੀ ਸਕੂਲ ਦੇ ਬੱਚੇ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸਰਕਾਰੀ ਸਕੂਲ ਦੇ ਜ਼ਿਲਾ ਜਾ ਸੂਬੇ ਚੋਂ ਹੀ ਨਹੀਂ ਨੈਸ਼ਨਲ ਗੇਮਾਂ ਵਿੱਚ ਵੀ ਮੈਡਲ ਹਾਸਲ ਕਰ ਰਹੇ ਹਨ। ਇਸ ਲੜੀ ਵਿੱਚ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਜਵੱਦੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਗੇਮਾਂ ਵਿੱਚ ਹਿੱਸਾ ਲੈ ਕੇ ਕਈ ਮੈਡਲ ਆਪਣੇ ਨਾਂ ਕੀਤੇ ਹਨ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸਬੰਧਤ ਅਧਿਆਪਕਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨੈਸ਼ਨਲ ਗੇਮਾਂ ਵਿੱਚ ਮੈਡਲ ਹਾਸਲ ਕੀਤੇ ਹਨ।
ਡੀ ਪੀ ਅਮਨਦੀਪ ਕੌਰ ਨੇ ਕਿਹਾ ਵਿਦਿਆਰਥੀ ਪਹਿਲਾਂ ਸਟੇਟ ਪੱਧਰ ਉਪਰ ਵੀ ਕਈ ਇਨਾਮ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਗੋਲਡ ਮੈਡਲ ਹਾਸਲ ਕੀਤੇ ਸਨ ਅਤੇ ਨਕਦ ਇਨਾਮ ਵੀ ਜਿੱਤੇ ਸਨ। ਉੱਥੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਨੈਸ਼ਨਲ ਗੇਮਾਂ ਵਿੱਚ ਮੈਡਲ ਹਾਸਲ ਕਰਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਵਿੱਚ ਹੀ ਪ੍ਰੈਕਟਿਸ ਕਰਵਾਉਂਦੇ ਹਨ।
ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ: ਸਕੂਲ ਦੇ 16 ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 14 ਬੱਚੇ ਕਿੱਕ ਬਾਕਸਿੰਗ ਅਤੇ ਤਾਈਕਵਾਂਡੋ ਦੇ ਵਿੱਚ ਮੈਡਲ ਲੈ ਕੇ ਆਏ ਹਨ। ਸਕੂਲ ਦੇ 2 ਵਿਦਿਆਰਥੀਆਂ ਵੱਲੋਂ ਸਟੇਟ ਪੱਧਰ 'ਤੇ ਓਪਨ ਕੌਂਮੀ ਮੁਕਾਬਲਿਆਂ, ਜੈਪੁਰ ਵਿੱਚ ਹਿੱਸਾ ਲੈਕੇ 3 ਕਾਂਸੀ ਦੇ ਤਗਮੇ ਅਤੇ 1 ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਕੂਲ ਦੇ 20 ਦੇ ਕਰੀਬ ਵਿਦਿਆਰਥੀਆਂ ਵਲੋਂ ਜ਼ੋਨ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ। ਲੜਕੀਆਂ ਨੂੰ ਵੀ ਸੇਲਫ ਡਿਫੈਂਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਵਿਦਿਆਰਥੀਆਂ ਦਾ ਖੇਡਾਂ 'ਚ ਬਿਹਤਰ ਪ੍ਰਦਰਸ਼ਨ ਸਪੈਸ਼ਲ ਕੋਚ ਦਿੰਦੇ ਹਨ ਸਿਖਲਾਈ: ਸਕੂਲ ਦੇ ਵਿਦਿਆਰਥੀ ਸਵੇਰ ਸਮੇਂ ਸਿਖਲਾਈ ਲੈਂਦੇ ਹਨ। ਸਪੈਸ਼ਲ ਕੋਚ ਨੂੰ ਬੁਲਾ ਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਦੀ ਡੀ ਪੀ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਜ਼ੋਨ ਪੱਧਰ ਉੱਤੇ ਹੀ ਅਸੀਂ ਬੱਚਿਆਂ ਨੂੰ ਮੁਕਾਬਲਿਆਂ ਵਿੱਚ ਹਿੱਸਾ ਦਵਾਉਣਾ ਸ਼ੁਰੂ ਕਰ ਦਿੰਦੇ ਹਨ। ਸਪੈਸ਼ਲ ਕੋਚ ਸਵੇਰੇ ਉਨ੍ਹਾ ਨੂੰ 7 ਵਜੇ ਤੋਂ ਲੈਕੇ 8 ਵਜੇ ਤੱਕ ਸਿਖਲਾਈ ਦਿੰਦਾ ਹੈ ਜਿਸ ਵਿੱਚ ਲੜਕੀਆਂ ਵੀ ਹਿੱਸਾ ਲੈਂਦੀਆਂ ਹਨ। ਜਿਨ੍ਹਾਂ ਨੂੰ ਆਪਣੀ ਆਤਮ ਰੱਖਿਆ ਦਾ ਵੀ ਹੁਨਰ ਸਿੱਖਣ ਨੂੰ ਮਿਲਦਾ ਹੈ। ਪੰਜਾਬ ਦੀਆਂ ਹਾਲ ਹੀ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਵਿੱਚ ਵੀ ਇਹ ਵਿਦਿਆਰਥੀ ਸਕੂਲ ਲਈ ਦਰਜਨ ਤੋਂ ਵੱਧ ਮੈਡਲ ਲੈਕੇ ਆਏ ਹਨ।
ਖੇਡਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਸਕੂਲ ਲਈ ਅਤੇ ਸੂਬੇ ਦੇ ਲਈ ਮੈਡਲ ਲਿਆਉਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਅੱਗੇ ਜਾ ਕੇ ਉਹ ਹੋਰਨਾਂ ਖੇਡਾਂ ਵਿੱਚ ਵੀ ਹਿੱਸਾ ਲੈਣ। ਖਾਸ ਕਰਕੇ ਓਲੰਪਿਕ ਦੇ ਵਿਚ ਆਪਣੇ ਦੇਸ਼ ਲਈ ਮੈਡਲ ਲੈ ਕੇ ਆਉਣ। ਸਕੂਲ ਵਿੱਚ ਉਹ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।