ਲੁਧਿਆਣਾ:ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ ਹਜ਼ਾਰਾਂ ਬੇਕਸੂਰਾਂ ਦੀ ਜਾਨ ਚਲੀ ਗਈ ਸੀ, ਕਿਸੇ ਨੇ ਆਪਣਾ ਪੁੱਤ, ਕਿਸੇ ਨੇ ਪਤੀ ਕਿਸੇ ਨੇ ਆਪਣਾ ਪਿਓ ਅਤੇ ਕਿਸੇ ਨੇ ਆਪਣਾ ਭਰਾ ਗਵਾ ਲਿਆ ਸੀ। 6 ਵਾਰ ਦੇ ਐੱਮ ਐੱਲ ਏ ਰਹੇ ਰਾਕੇਸ਼ ਪਾਂਡੇ ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਜੋਗਿੰਦਰ ਪਾਲ ਪਾਂਡੇ ਸਣੇ ਕਈ ਆਗੂਆਂ ਨੇ ਪੰਜਾਬ ਦੀ ਸ਼ਾਂਤੀ ਲਈ ਆਪਣੀ ਜਾਨ ਗਵਾ ਲਈ ਸੀ। ਉਨ੍ਹਾ ਕਿਹਾ ਕਿ ਉਸ ਦੌਰ ਵਿੱਚ ਪੰਜਾਬ ਦੇ ਅੰਦਰ ਸ਼ਾਂਤੀ ਬਣਾਉਣ ਲਈ ਉਨ੍ਹਾ ਦੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਪਰ ਪੰਜਾਬ ਦੇ ਵਿੱਚ ਹੁਣ ਮੁੜ ਤੋਂ ਕਾਨੂੰਨ ਵਿਵਸਥਾ ਖਰਾਬ ਹੋਣ ਲੱਗੀ ਹੈ। ਉਨ੍ਹਾ ਕਿਹਾ ਕਿ ਕਾਲੇ ਦੌਰ ਦੀ ਝਲਕ ਫਿਰ ਵਿਖਾਈ ਦੇ ਰਹੀ ਹੈ। ਨੌਜਵਾਨਾਂ ਨੂੰ ਮੁੜ ਤੋਂ ਵਰਗਲਾਇਆ ਜਾ ਰਿਹਾ ਹੈ।
ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ :ਰਾਕੇਸ਼ ਪਾਂਡੇ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾ ਨੂੰ ਯੂਥ ਕਾਂਗਰਸ ਦੀ ਵਾਗਡੋਰ ਸੰਭਾਲੀ ਗਈ ਸੀ, ਓਦੋਂ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਆਗੂਆਂ ਨੇ ਆਪਣੀ ਕੁਰਬਾਨੀ ਦੇਕੇ ਪੰਜਾਬ ਵਿੱਚ ਅਮਨ ਸ਼ਾਂਤੀ ਸਥਾਪਿਤ ਕੀਤੀ ਸੀ। ਉਨ੍ਹਾ ਕਿਹਾ ਕੇ ਨੌਜਵਾਨਾਂ ਨੂੰ ਮੁੜ ਤੋਂ ਵਰਗਲਾਇਆ ਜਾ ਰਿਹਾ ਹੈ। ਉਨ੍ਹਾ ਨੂੰ ਫਿਰਕੂਵਾਦ ਵੱਲ੍ਹ ਲੈਕੇ ਜਾਇਆ ਜਾ ਰਿਹਾ ਹੈ, ਉਨ੍ਹਾ ਕਿਹਾ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਚ ਦੁਫਾੜ ਪਾਇਆ ਹੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਵਿੱਚ ਤੁਲੀ ਹੋਈ ਹੈ। ਆਪ ਸਰਕਾਰ ਨੇ ਪੁਲਿਸ ਦੀਆਂ ਤਾਕਤਾਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕੇ ਪੰਜਾਬ ਵਿੱਚ ਜਿਸ ਤਰਾਂ ਦੇ ਹਾਲਾਤ ਬਣ ਗਏ ਹਨ, ਉਨ੍ਹਾ ਨੂੰ ਫ਼ਿਕਰ ਹੁੰਦੀ ਹੈ ਕੇ ਨੌਜਵਾਨਾਂ ਕੀਤੇ ਭਟਕ ਨਾ ਜਾਣ।