ਪੰਜਾਬ

punjab

ETV Bharat / state

ਕੀ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਹੁੰਦਾ ਜਾ ਰਿਹੈ ਖ਼ਤਮ ? - ਖੰਨਾ

ਦੇਸ਼ ਭਰ 'ਚ ਮੋਦੀ ਲਹਿਰ ਦੇ ਸਾਹਮਣੇ ਪੰਜਾਬ ਵਿੱਚ ਅਕਾਲੀ-ਭਾਜਪਾ ਦਾ ਗੱਠਜੋੜ ਫ਼ਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਖੰਨਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਪੁੱਜੇ। ਹੈਰਾਨੀ ਵਾਲੀ ਗੱਲ ਤਾਂ ਇਹ ਹੋਈ ਕਿ ਇਸ ਦੌਰਾਨ ਅਕਾਲੀ ਦਲ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।

ਫ਼ੋਟੋ

By

Published : Jun 10, 2019, 1:06 AM IST

ਖੰਨਾ: ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਪਹੁੰਚੀ ਸੂਬੇ ਦੀ ਲੀਡਰਸ਼ਿਪ ਵੱਲੋਂ ਅਕਾਲੀ ਦਲ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਤੇ ਘਰ-ਘਰ ਕਮਲ ਪਹੁੰਚਾਉਣ ਦਾ ਸੁਨੇਹਾ ਦਿੱਤਾ।

ਭਾਜਪਾ ਦੀ ਮੀਟਿੰਗ ਵਿੱਚ ਮਨੋਰੰਜਨ ਕਾਲੀਆ ਤੇ ਭਾਜਪਾ ਦੇ ਦਿਨੇਸ਼ ਕੁਮਾਰ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਤੇ ਮਿਸ਼ਨ ਪੰਜਾਬ 2022 ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ।

ਵੀਡੀਓ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਲੀਆ ਖ਼ੁਦ ਫ਼ਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਪ੍ਰਧਾਨ ਸਨ ਤੇ ਇਸ ਸੀਟ 'ਤੇ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ 93 ਹਜ਼ਾਰ ਤੋਂ ਵੀ ਵੱਧ ਵੋਟਾਂ ਨਾਲ ਹਾਰੇ ਸਨ।

ਇਸ ਹਾਰ 'ਤੇ ਵਿਚਾਰ ਕਰਨ ਦੀ ਥਾਂ ਕਾਲੀਆ ਵੱਲੋਂ ਕੀਤੇ ਗਏ ਧੰਨਵਾਦ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਨਾਂ ਹੀ ਨਹੀਂ ਧੰਨਵਾਦ ਸਮਾਗਮ 'ਚ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ਦਾ ਨਾਂਅ ਤੱਕ ਨਹੀਂ ਲਿਆ। ਉਨ੍ਹਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਖਿੱਚਣ ਤੇ ਨਾਲ ਹੀ ਖੰਨਾ 'ਚ 33 ਵਾਰਡਾਂ 'ਚ ਜਿੱਤ ਹਾਸਲ ਕਰਨ ਦੀ ਗੱਲ ਆਖੀ।

ABOUT THE AUTHOR

...view details