ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਦੇਸ਼ਭਰ 'ਚ ਲੌਕਡਾਊਨ 5.0 ਦੇ ਜਾਰੀ ਹੋਣ ਤੋਂ ਬਾਅਦ ਸਰਕਾਰ ਨੇ ਟ੍ਰੇਨਾਂ ਦੀ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸਟੇਸ਼ਨ 'ਤੇ ਮੁਸਾਫ਼ਰਾਂ ਦਾ ਸਮਾਨ ਢੋਣ ਵਾਲੇ ਕੁਲੀਆਂ ਨੂੰ ਰਾਹਤ ਮਿਲੀ ਹੈ। ਕਰਫਿਊ ਦੇ ਲੱਗਣ ਨਾਲ ਰੇਲਵੇ ਵਿਭਾਗ ਨਾਲ ਜੁੜੇ ਕਿਰਤੀਆਂ, ਕੁੱਲੀਆਂ ਦਾ ਕੰਮਕਾਰ ਠੱਪ ਹੋ ਗਿਆ ਸੀ। ਟ੍ਰੇਨਾਂ ਦੇ ਮੁੜ ਤੋਂ ਸ਼ੁਰੂ ਹੋਣ ਨਾਲ ਉਹ ਵੀ ਹੁਣ ਕੰਮ 'ਤੇ ਵਾਪਸ ਆ ਗਏ ਹਨ।
ਟਰੇਨਾਂ ਚੱਲਣ ਨਾਲ ਕੁਲੀਆਂ ਨੂੰ ਵੀ ਬੱਝੀ ਰੁਜ਼ਗਾਰ ਮਿਲਣ ਦੀ ਆਸ - ਲੁਧਿਆਣਾ ਰੇਲਵੇ ਸਟੇਸ਼ਨ
ਲੌਕਡਾਊਨ 5.0 ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਟ੍ਰੇਨਾਂ ਦੀ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਕੁਲੀਆਂ ਨੂੰ ਰਾਹਤ ਮਿਲੀ ਹੈ। ਕਰਫਿਊ ਦੇ ਲੱਗਣ ਨਾਲ ਰੇਲਵੇ ਵਿਭਾਗ ਨਾਲ ਜੁੜੇ ਹੋਏ ਕਿਰਤੀਆਂ ਕੁੱਲੀਆ ਦਾ ਕੰਮ ਕਾਰ ਠੱਪ ਹੋ ਗਏ ਸਨ।
ਟਰੇਨਾਂ ਚੱਲਣ ਨਾਲ ਵੀ ਕੁੱਲੀਆਂ ਦੀ ਬੱਝੀ ਰੁਜ਼ਗਾਰ ਦੀ ਆਸ
ਇਹ ਵੀ ਪੜ੍ਹੋ:ਲੌਕਡਾਊਨ ਦੌਰਾਨ ਰੇਤ ਮਾਫ਼ੀਆ ਨੇ ਮਹਿੰਗਾ ਕੀਤਾ ਰੇਤਾ
ਉਨ੍ਹਾਂ ਕਿਹਾ ਕਿ ਲੌਕਡਾਊਨ 5.0 'ਚ ਟਰੇਨਾਂ ਦੇ ਚੱਲਣ 'ਚ ਕੋਈ ਵੀ.ਆਈ.ਪੀ ਨਹੀਂ ਜਾ ਰਿਹਾ, ਜ਼ਿਆਦਾ ਪ੍ਰਵਾਸੀ ਮਜ਼ਦੂਰ ਹੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਮਜ਼ਦੂਰ ਆਪਣਾ ਆਪ ਹੀ ਸਮਾਨ ਚੁੱਕ ਰਹੇ ਹਨ।