ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਖ਼ਾਸ ਰਿਪੋਰਟ, ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਦਾ ਲਿਆ ਜਾਇਜ਼ਾ - ਈਟੀਵੀ ਭਾਰਤ ਦੀ ਖ਼ਾਸ ਰਿਪੋਰਟ

ਈਟੀਵੀ ਭਾਰਤ ਨੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਵਿਖੇ ਪਹੁੰਚ ਕੀਤੀ, ਜਿਥੇ ਕਣਕ ਦੀ ਖ਼ਰੀਦ ਦੀ ਫ਼ਸਲ ਵਾਸਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਈਟੀਵੀ ਭਾਰਤ ਦੀ ਖ਼ਾਸ ਰਿਪੋਰਟ, ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਦਾ ਲਿਆ ਜਾਇਜ਼ਾ
ਈਟੀਵੀ ਭਾਰਤ ਦੀ ਖ਼ਾਸ ਰਿਪੋਰਟ, ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਦਾ ਲਿਆ ਜਾਇਜ਼ਾ

By

Published : Apr 15, 2020, 5:11 PM IST

ਲੁਧਿਆਣਾ : ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਮੌਸਮ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਕਣਕ ਦਾ ਸੀਜ਼ਨ ਵੀ ਆ ਗਿਆ ਹੈ। ਇਸ ਸਮੇਂ ਸਰਕਾਰ ਦੀਆਂ ਹਦਾਇਤਾਂ ਹਨ ਕਿ ਮੰਡੀਆਂ ਵਿੱਚ ਭੀੜ ਨਾ ਹੋਵੇ, ਜਿਸ ਲਈ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਉਹ ਮੰਡੀ ਵਿੱਚ ਆ ਸਕਣ ਅਤੇ ਆਪਣੀ ਫ਼ਸਲ ਵੇਚ ਸਕਣ।

ਈਟੀਵੀ ਭਾਰਤ ਵੱਲੋਂ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਸੀਜ਼ਨ ਦੀਆਂ ਤਿਆਰੀਆਂ ਨਾਲ ਜੁੜੀ ਜਾਣਕਾਰੀ ਪ੍ਰਾਪਤ ਕੀਤੀ ਗਈ। ਵੈਸੇ ਤਾਂ ਹਰ ਸਾਲ ਫ਼ਸਲਾਂ ਜਗਰਾਓ ਦੀ ਦਾਣਾ ਮੰਡੀ ਵਿੱਚ ਲਿਆਂਦੀਆਂ ਜਾਂਦੀਆਂ ਹਨ ਅਤੇ ਮੰਡੀ ਦੇ ਸ਼ੈੱਡਾਂ ਹੇਠ ਕਿਸਾਨ ਆਪਣੀ ਫ਼ਸਲ ਰੱਖਦੇ ਹਨ। ਪਰ ਇਸ ਵਾਰ ਮੰਡੀ ਵਿੱਚ ਵੇਖਿਆ ਗਿਆ ਹੈ ਕਿ ਅਜੇ ਬਹੁਤ ਸਾਰੇ ਸ਼ੈੱਡ ਤਿਆਰ ਨਹੀਂ ਹਨ ਅਤੇ ਮੰਡੀ ਨੂੰ ਆਉਣ-ਜਾਣ ਵਾਲੀ ਸੜਕ ਵੀ ਟੁੱਟੀ ਹੋਈ ਹੈ।

ਵੇਖੋ ਵੀਡੀਓ।

ਜਦੋਂ ਇਸ ਸੀਜ਼ਨ ਦੇ ਪ੍ਰਬੰਧਾਂ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਮਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਵੱਲੋਂ 32 ਸ਼ੈਲਰਾਂ ਦਾ ਐਲਾਨ ਮੰਡੀ ਵਜੋਂ ਕੀਤਾ ਗਿਆ ਹੈ, ਜਿਥੇ ਕਿਸਾਨਾਂ ਦੀ ਫ਼ਸਲ ਰੱਖੀ ਜਾਵੇਗੀ।

ਜਦੋਂ ਉਨ੍ਹਾਂ ਨੂੰ ਪਾਸ ਸਿਸਟਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪਾਸ ਜਾਰੇ ਨਹੀਂ ਕੀਤੇ ਗਏ ਹਨ, ਪਰ ਅੱਜ ਸ਼ਾਮ ਨੂੰ ਸਰਕਾਰੀ ਆਦੇਸ਼ਾਂ ‘ਤੇ ਪਾਸ ਜਾਰੀ ਕੀਤੇ ਜਾਣਗੇ। ਇਹ ਪਾਸ ਪਹਿਲਾਂ ਆੜ੍ਹਤੀਆਂ ਨੂੰ ਦਿੱਤੇ ਜਾਣਗੇ ਅਤੇ ਫ਼ਿਰ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਸ ਤੋਂ ਬਾਅਦ ਕਿਸਾਨ ਦੀ ਫ਼ਸਲ ਪੂਰੀ ਰਫ਼ਤਾਰ ਨਾਲ ਖ਼ਰੀਦੀ ਜਾਵੇਗੀ।

ਸਕੱਤਰ ਨੇ ਇਹ ਵੀ ਦੱਸਿਆ ਕਿ ਪਾਸ ਪਹਿਲਾਂ ਰਾਜ ਪੱਧਰੀ ਪੋਰਟਲ 'ਤੇ ਤਿਆਰ ਕੀਤੇ ਜਾਣਗੇ ਅਤੇ ਤਦ ਹੀ ਉਨ੍ਹਾਂ ਨੂੰ ਕਿਸਾਨਾਂ ਨੂੰ ਜਾਰੀ ਕੀਤਾ ਜਾਵੇਗਾ। ਫ਼ਿਲਹਾਲ ਸਰਕਾਰ ਵਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਜਲਦਬਾਜ਼ੀ ਨਾ ਕਰਨ ਤਾਂ ਜੋ ਕੋਈ ਭੀੜ ਨਾ ਪਵੇ ਅਤੇ ਕੋਰੋਨਾ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ABOUT THE AUTHOR

...view details