ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਬੁੱਢੇ ਨਾਲੇ ਦੀ ਸਫ਼ਾਈ ਲਈ ਜਾਗਿਆ ਸੰਤ ਸਮਾਜ

ਲੁਧਿਆਣਾ 'ਚੋਂ ਲੰਘ ਰਹੇ ਬੁੱਢੇ ਨਾਲੇ ਨੇ ਪੂਰੇ ਖਿੱਤੇ ਨੂੰ ਆਪਣੀ ਮਾਰ ਹੇਠ ਲਿਆ ਹੋਇਆ ਹੈ ਜਿਸ ਕਰਕੇ ਰੋਜ਼ਾਨਾਂ ਹੀ ਗੰਦੇ ਪਾਣੀ ਨਾਲ ਕੈਂਸਰ ਹੋਣ ਦੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਈਟੀਵੀ ਭਾਰਤ ਦੀ ਟੀਮ ਨੇ ਨੈਤਿਕਤਾ ਦੇ ਆਧਾਰ 'ਤੇ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਕਾਲੇ ਪਾਣੀ ਤੋਂ ਆਜ਼ਾਦੀ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਦਾ ਅਸਰ ਹੁਣ ਹੁੰਦਾ ਨਜ਼ਰ ਆ ਰਿਹਾ ਹੈ। ਇਸ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਲਈ ਸੰਤ ਸਮਾਜ ਅੱਗੇ ਆਇਆ ਹੈ।

By

Published : Aug 9, 2019, 8:36 PM IST

ਫ਼ੋਟੋ

ਲੁਧਿਆਣਾ: ਪਿਛਲੇ ਦਿਨੀਂ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਬੁੱਢੇ ਦਰਿਆ ਨੂੰ ਦੂਸ਼ਿਤ ਹੋਣ ਦੀ ਗੱਲ ਈਟੀਵੀ ਭਾਰਤ ਵੱਲੋਂ ਸਮੁੱਚੇ ਸਮਾਜ ਦੇ ਸਾਹਮਣੇ ਲਿਆਂਦੀ ਗਈ ਸੀ। ਇਸ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਲਈ ਸੰਤ ਸਮਾਜ ਅੱਗੇ ਆਇਆ ਹੈ, ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਬੁੱਢੇ ਨਾਲੇ ਦੀ ਸਫ਼ਾਈ ਵੀ ਕੀਤੀ।

ਵੀਡੀਓ

ਇਹ ਵੀ ਪੜ੍ਹੋ: ਆਪਣੇ ਸੰਸਦੀ ਖੇਤਰ ਲਈ ਪੀਐਮ ਮੋਦੀ ਦੀ ਮਦਦ ਲੈਣਗੇ ਰਾਹੁਲ ਗਾਂਧੀ

ਇਸ ਬਾਰੇ ਸੰਤ ਸਮਾਜ ਨੇ ਕਿਹਾ ਕਿ ਉਹ ਈਟੀਵੀ ਭਾਰਤ ਦੀ ਬੁੱਢਾ ਦਰਿਆ ਮੁਹਿੰਮ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਸਮੁੱਚੇ ਸੰਤ ਸਮਾਜ ਨੇ ਇਕੱਠੇ ਹੋ ਕੇ ਬੁੱਢੇ ਦਰਿਆ ਵਿੱਚ ਪਈ ਗੰਦਗੀ ਨੂੰ ਸਾਫ਼ ਕੀਤਾ। ਇਸ ਦੇ ਨਾਲ ਹੀ ਸੰਤ ਸਮਾਜ ਨੇ ਬੁੱਢੇ ਦਰਿਆ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਵਿੱਚ ਗੰਦਾ ਪਾਣੀ ਨਾ ਪਾਉਣ ਅਤੇ ਇਸ ਨੂੰ ਬਣਦਾ ਸਤਿਕਾਰ ਦੇਣ। ਇਸ ਤੋਂ ਇਲਾਵਾ ਸੰਤ ਸਮਾਜ ਨੇ ਅਪੀਲ ਕੀਤੀ ਕਿ ਜੋ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦਾ ਖਿਤਾਬ ਦਿੱਤਾ ਜਾ ਰਿਹਾ ਹੈ, ਉਸ ਤੋਂ ਇਸ ਨੂੰ ਛੁਟਕਾਰਾ ਦਿਵਾਇਆ ਜਾਵੇ।

ABOUT THE AUTHOR

...view details