ਪੰਜਾਬ

punjab

ETV Bharat / state

ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-10

ਲੁਧਿਆਣਾ ਦਾ ਬੁੱਢਾ ਨਾਲਾ ਆਪਣੇ ਕਾਲੇ ਪਾਣੀ ਕਾਰਨ ਨੇੜੇ ਵਸਦੇ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਫੈਕਟਰੀਆਂ ਦਾ ਜ਼ਹਿਰੀਲਾ ਵੇਸਟ ਕਈ ਤਰ੍ਹਾਂ ਦੇ ਕੈਂਸਰ, ਕਾਲਾ ਪੀਲੀਆ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।ਇਸ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਨੇੜਲੇ ਇਲਾਕਿਆਂ 'ਚ ਜਾ ਕੇ ਗੰਦੇ ਪਾਣੀ ਦੇ ਸੈਂਪਲ ਲਏ ਤੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਸੌਂਪੇ।

ਫ਼ੋਟੋ

By

Published : Aug 16, 2019, 7:06 AM IST

Updated : Aug 16, 2019, 7:14 AM IST

ਲੁਧਿਆਣਾ: ਲੁਧਿਆਣਾ 'ਚੋਂ ਲੰਘ ਰਹੇ ਬੁੱਢੇ ਨਾਲ਼ੇ ਨੇ ਪੂਰੇ ਖਿੱਤੇ ਨੂੰ ਆਪਣੀ ਮਾਰ ਹੇਠ ਲਿਆ ਹੋਇਆ ਹੈ ਜਿਸ ਕਰਕੇ ਰੋਜ਼ਾਨਾਂ ਹੀ ਗੰਦੇ ਪਾਣੀ ਨਾਲ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਬੀਮਾਰੀ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਈਟੀਵੀ ਭਾਰਤ ਦੀ ਟੀਮ ਨੇ ਨੈਤਿਕਤਾ ਦੇ ਆਧਾਰ 'ਤੇ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਕਾਲੇ ਪਾਣੀ ਤੋਂ ਆਜ਼ਾਦੀ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਗੰਦੇ ਪਾਣੀ ਦੇ ਸੈਂਪਲ ਸੌਂਪੇ ਤੇ ਛੇਤੀ ਹੀ ਐਕਸ਼ਨ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਵਿਜੇਂਇੰਦਰ ਸਿੰਗਲਾ ਨੇ ਕਿਹਾ ਕਿ ਈਟੀਵੀ ਭਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਤੁਰੰਤ ਇਸ ਦੇ ਖ਼ਿਲਾਫ਼ ਐਕਸ਼ਨ ਲੈਣਗੇ।

ਵੀਡੀਓ

ਇਸ ਦੌਰਾਨ ਸੋਸ਼ਲ ਐਕਟੀਵਿਸਟ ਤੇ ਕੈਂਸਰ ਮਰੀਜ਼ ਨੇ ਕੈਬਿਨੇਟ ਮੰਤਰੀ ਨੂੰ ਨੇੜਲੇ ਇਲਾਕਿਆਂ ਵਿੱਚ ਆ ਰਹੇ ਗੰਦੇ ਪਾਣੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਕਾਰਨ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ ਤੇ ਕਈ ਲੋਕ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ ਤੇ ਹੁਣ ਤੱਕ ਕੈਂਸਰ ਨਾਲ 13 ਮੌਤਾਂ ਹੋ ਚੁੱਕੀਆਂ ਹਨ।

ਫ਼ੋਟੋ
ਫ਼ੋਟੋ

ਇਸ ਤੋਂ ਇਲਾਵਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਲੇ ਨੂੰ ਛੇਤੀ ਤੋਂ ਛੇਤੀ ਸਾਫ਼ ਕਰਵਾਇਆ ਜਾਵੇ। ਹੁਣ ਵੇਖਣਾ ਇਹ ਹੋਵੇਗਾ ਈਟੀਵੀ ਭਾਰਤ ਵੱਲੋਂ ਚਲਾਈ ਗਈ ਇਸ ਮੁਹਿੰਮ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਜੋ ਸਰਕਾਰ ਤੱਕ ਆਵਾਜ਼ ਪਹੁੰਚਾਈ ਗਈ ਤੇ ਮੰਗ ਪੱਤਰ ਸੌਂਪਿਆ ਗਿਆ ਹੈ, ਇਸ ਦਾ ਅਸਰ ਕਦੋਂ ਤੱਕ ਹੁੰਦਾ ਹੈ ਤਾਂ ਕਿ ਲੋਕਾਂ ਦੇ ਘਰਾਂ ਦੇ ਚਿਰਾਗ ਜੋ ਬੁੱਝ ਰਹੇ ਹਨ, ਉਨ੍ਹਾਂ ਨੂੰ ਬਚਾਇਆ ਜਾ ਸਕੇ।

Last Updated : Aug 16, 2019, 7:14 AM IST

ABOUT THE AUTHOR

...view details