ਲੁਧਿਆਣਾ :ਭਾਰਤੀ ਮੂਲ ਦੇ ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਇਸ ਹਫਤੇ ਭਾਰਤ (PM of England Rishi Sunak) ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪੁੱਜ ਰਹੇ ਹਨ, ਜਿਨ੍ਹਾ ਦੇ ਸਵਾਗਤ ਦੇ ਲਈ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਹਨ, ਜਿੱਥੇ ਇੱਕ ਪਾਸੇ ਉਨ੍ਹਾ ਦਾ ਅਧਿਕਾਰਕ ਤੌਰ ਉੱਤੇ ਮੇਜ਼ਬਾਨੀ ਭਾਰਤ ਸਵਾਗਤ ਕਰੇਗਾ, ਉੱਥੇ ਹੀ ਦੂਜੇ ਪਾਸੇ ਉਨ੍ਹਾ ਦੇ ਰਿਸ਼ਤੇਦਾਰ ਵੀ ਕਾਫੀ ਉਤਸ਼ਾਹਿਤ ਹਨ, ਜਿਨ੍ਹਾ ਵੱਲੋਂ ਪੀਐੱਮ ਰਿਸ਼ੀ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਭਾਰਤੀ ਮੂਲ ਦੇ ਪੀਐਮ ਰਿਸ਼ੀ (PM Rishi of Indian origin) ਦੇ ਰਿਸ਼ਤੇਦਾਰ ਲੁਧਿਆਣਾ ਤੋਂ ਵੀ ਸਬੰਧਿਤ ਹਨ। ਪੀਐੱਮ ਰਿਸ਼ੀ ਦੇ ਮਾਮਾ ਸੁਭਾਸ਼ ਬੇਰੀ ਲੁਧਿਆਣਾ ਵਿੱਚ ਰਹਿੰਦੇ ਹਨ। ਉਹ ਰਿਸ਼ੀ ਦੀ ਮਾਤਾ ਊਸ਼ਾ ਸੁਨਕ ਦੇ ਚਚੇਰੇ ਭਰਾ ਹਨ। (News off England's Prime Minister Rishi Sunak)
G20 Summit 2023: G20 ਸੰਮੇਲਨ 'ਚ ਆ ਰਹੇ ਇੰਗਲੈਂਡ ਦੇ ਪ੍ਰਧਾਨ ਮੰਤਰੀ, ਲੁਧਿਆਣਾ ਦੇ ਇਸ ਪਰਿਵਾਰ ਨੂੰ ਚੜ੍ਹਿਆ ਚਾਅ, ਪੜ੍ਹੋ ਕਿਵੇਂ ਕੀਤੀਆਂ ਸਵਾਗਤੀ ਤਿਆਰੀਆਂ - ludhiana latest news in Punjabi
ਲੁਧਿਆਣਾ ਦਾ ਪਰਿਵਾਰ G20 ਵਿੱਚ ਆ ਰਹੇ ਇੰਗਲੈਂਡ ਦੇ ਪੀਐੱਮ ਦਾ ਸਵਾਗਤ ਕਰੇਗਾ। ਪੀਐੱਮ ਦੇ ਰਿਸ਼ਤੇਦਾਰ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰੀਆਂ ਕਰ ਚੁੱਕਾ ਹੈ। (PM of England Rishi Sunak)
Published : Sep 7, 2023, 7:39 PM IST
ਸੁਰੱਖਿਆ ਪ੍ਰੋਟੋਕਾਲ ਸਖਤ :ਸੁਭਾਸ਼ ਬੇਰੀ ਅਤੇ ਉਨ੍ਹਾ ਦੇ ਹੋਰ ਪਰਿਵਾਰਕ ਮੈਂਬਰ ਦਿੱਲੀ ਆਪਣੇ ਭਾਣਜੇ ਦੇ ਸਵਾਗਤ ਲਈ ਰਵਾਨਾ ਹੋ ਚੁੱਕੇ ਹਨ। ਜਿਨ੍ਹਾ ਵੱਲੋਂ ਪੀਐਮ ਰਿਸ਼ੀ ਦੇ ਨਾਲ ਖਾਣਾ ਵੀ ਖਾਧਾ ਜਾਵੇਗਾ। ਇਸ ਤੋਂ ਇਲਾਵਾ ਰਿਸ਼ੀ ਦੇ ਸਵਾਗਤ (Rishi's uncle Subhash Berry) ਲਈ ਵਿਸ਼ੇਸ਼ ਤੌਰ ਤੇ ਢੋਲ ਅਤੇ ਭੰਗੜਾ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੁਭਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਅਸੀਂ ਜੀ-20 ਦੇ ਪ੍ਰੋਟੋਕੋਲ ਕਰਕੇ ਬਹੁਤਾ ਕੁੱਝ ਫੋਨ ਉੱਤੇ ਸਾਂਝਾ ਨਹੀਂ ਕਰ ਸਕਦੇ ਪਰ ਉਨ੍ਹਾ ਇਹ ਗੱਲ ਜਰੂਰ ਕਹੀ ਹੈ ਕਿ ਅਸੀਂ ਦਿੱਲੀ ਪੁੱਜ ਚੁੱਕੇ ਹਨ। ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਅਸੀਂ ਲੁਧਿਆਣਾ ਪਰਤਣ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੋਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਕਰਕੇ ਜਿਆਦਾ ਖੁਲਾਸੇ ਨਹੀਂ ਕਰ ਸਕਦੇ।
- MLA Sukhpal Khaira: ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ, ਕਿਹਾ- ਸਰੇਆਮ ਵਿਕ ਰਿਹਾ ਚਿੱਟਾ, ਕੀ ਇਹੀ ਹੈ ਰੰਗਲਾ ਪੰਜਾਬ?
- Kapurthala News: ਵਾਹਿਗੁਰੂ ਦੇ ਜਾਪੁ ਨੇ ਸੰਗਤਾਂ 'ਚ ਭਰਿਆ ਜੋਸ਼, ਬਿਆਸ ਦਰਿਆ ਨੇੜੇ ਆਰਜ਼ੀ ਬੰਨ੍ਹ ਪੂਰਨ 'ਚ ਦਿਨ ਰਾਤ ਕੀਤਾ ਇੱਕ
- Dog park in Ludhiana: ਸੁਰਖੀਆਂ 'ਚ ਪੰਜਾਬ ਦਾ ਪਹਿਲਾ ਡਾਗ ਪਾਰਕ , ਇੰਨ੍ਹਾਂ ਗੱਲਾਂ ਨੂੰ ਲੈਕੇ PAC ਨੇ ਕੀਤੀ ਸ਼ਿਕਾਇਤ
ਸੁਭਾਸ਼ ਬੇਰੀ ਦੇ ਚਾਚਾ ਅਤੇ ਰਿਸ਼ੀ ਦੇ ਨਾਨਾ ਲੰਡਨ ਚ ਹੀ ਰਹਿੰਦੇ ਨੇ। ਉਨ੍ਹਾ ਦਾ ਰਘੁਬੀਰ ਬੇਰੀ ਹੈ। ਸੁਭਾਸ਼ ਬੇਰੀ ਲੁਧਿਆਣਾ ਚ ਹੀ ਆਪਣੇ ਪਰਿਵਾਰ ਦੇ ਹੋਰਨਾਂ ਮੈਬਰਾਂ ਦੇ ਨਾਲ ਰਹਿੰਦੇ ਨੇ। ਉਨ੍ਹਾ ਦਾ ਪਰਿਵਾਰ (Rishi's uncle Subhash Berry) ਕਾਰੋਬਾਰੀ ਘਰਾਣਾ ਹੈ। 43 ਸਾਲ ਦੇ ਰਿਸ਼ੀ ਸੂਨਕ ਦਾ ਜਨਮ 12 ਮਈ 1980 ਚ ਹੋਇਆ ਸੀ ਅਕਤੂਬਰ 2022 ਚ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ। 2020 ਤੋਂ 22 ਤੱਕ ਓਹ ਚਾਂਸਲਰ ਦੇ ਅਹੁਦੇ ਤੇ ਰਹੇ ਨੇ। ਓਹ ਕੰਜ਼ਰਵੇਟਿਵ ਪਾਰਟੀ ਦੇ ਨਾਲ ਸਬੰਧਿਤ ਨੇ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੈ ਇਸ ਕਰਕੇ ਉਨ੍ਹਾ ਦੇ ਰਿਸ਼ਤੇਦਾਰ ਅਤੇ ਪਰਿਵਾਰ ਦੇ ਮੈਂਬਰ ਉਨ੍ਹਾ ਦੇ ਸਵਾਗਤ ਦੇ ਲਈ ਭੱਬਾਂ ਭਾਰ ਹਨ।