ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਦੋਵੇਂ ਗੈਂਗਸਟਰ ਮੁਕਾਬਲੇ ਦੌਰਾਨ ਢੇਰ ਲੁਧਿਆਣਾ: ਦੋਰਾਹਾ ਦੇ ਟਿੱਬਾ ਬ੍ਰਿੱਜ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ ਅਤੇ ਇਸ ਦੌਰਾਨ ਹੋਈ ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਦੋ ਗੈਂਗਸਟਰ ਨੂੰ ਢੇਰ ਕਰ ਦਿੱਤਾ ਹੈ। ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਜ਼ਮ ਵੀ ਜ਼ਖ਼ਮੀ ਹੋਇਆ ਹੈ। ਦੱਸ ਦਈਏ ਬੀਤੇ ਦਿਨੀਂ ਲੁਧਿਆਣਾ ਦੇ ਕਾਰੋਬਾਰੀ ਨੂੰ ਅਗਵਾ ਕਰਕੇ ਕਾਰ ਫਿਲਮੀ ਅੰਦਾਜ਼ ਵਿੱਚ ਫਿਰੌਤੀ ਮੰਗਣ ਵਾਲੇ ਇਹ ਗੈਂਗਸਟਰ ਦੱਸੇ ਜਾ ਰਹੇ ਹਨ।
ਪੁਲਿਸ ਕਮਿਸ਼ਨਰ ਨੇ ਕੀਤੀ ਪੁਸ਼ਟੀ:ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਫੋਨ ਉੱਤੇ ਦੱਸਿਆ ਕਿ ਇੱਕ ਏਐੱਸਆਈ ਸੁਖਦੀਪ ਵੀ ਜਖਮੀ ਹੋਇਆ। 5 ਮੁਲਜ਼ਮ ਪਹਿਲਾਂ ਹੀ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਅਤੇ 2 ਮੁਲਜ਼ਮ ਰਹਿੰਦੇ ਸਨ, ਜਿਨ੍ਹਾਂ ਨੂੰ ਦੋਰਾਹਾ ਟਿੱਬਾ ਪੁਲ ਨੇੜੇ ਘੇਰਾ ਪਾਇਆ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਟੀਮ ਉੱਤੇ ਫਾਇਰਿੰਗ ਕੀਤੀ, ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਗੈਂਗਸਟਰ ਢੇਰ ਹੋ ਗਏ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਹੈ। ਕਰੀਬ 6 ਵਜ ਕੇ 20 ਮਿੰਟ ਉੱਤੇ ਇਹ ਮੁਕਾਬਲਾ ਹੋਇਆ ਹੈ।
ਜ਼ਖ਼ਮੀ ਏਐੱਸਆਈ ਦਾ ਹਾਲ ਜਾਨਣ ਲਈ ਪਹੁੰਚੇ ਪੁਲਿਸ ਕਮਿਸ਼ਨਰ
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ 7 ਮੁਲਜ਼ਮਾਂ ਚੋਂ 5 ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਹ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਅੱਜ ਕਾਬੂ ਹੋਏ ਜਿਸ ਦੌਰਾਨ ਪੁਲਿਸ ਅਤੇ ਇਨ੍ਹਾਂ ਗੈਂਗਸਟਰਾਂ ਵਿਚਾਲੇ 8-20 ਮਿੰਟ ਮੁਕਾਬਲਾ ਹੋਇਆ, ਕਰੀਬ 15 ਤੋਂ 20 ਰਾਊਂਡ ਕ੍ਰਾਸ ਫਾਇਰਿੰਗ ਹੋਈ ਹੈ। ਐਨਕਾਉਂਟਰ ਦੌਰਾਨ ਇਹ ਦੋਨੋਂ ਮੁਲਜ਼ਮ ਮਾਰੇ ਗਏ ਹਨ, ਜਦਕਿ ਇਕ ਹੋਰ ਪੁਲਿਸ ਮੁਲਾਜ਼ਮ ਜਖਮੀ ਹੋਇਆ ਹੈ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹੁਣ ਫਾਰੈਸਿੰਕ ਟੀਮ ਆ ਕੇ ਬਾਕੀ ਜਾਂਚ ਕਰੇਗੀ।
ਕਾਰੋਬਾਰੀ ਨੂੰ ਕੀਤਾ ਸੀ ਕਿਡਨੈਪ:ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ 'ਚ ਕਾਰੋਬਾਰੀ ਸੰਭਵ ਜੈਨ ਅਤੇ ਉਨ੍ਹਾਂ ਦੀ ਕਾਰ ਲੁੱਟੀ ਗਈ ਸੀ। ਕੁਝ ਦਿਨ ਪਹਿਲਾਂ ਸੰਭਵ ਜੈਨ ਨੂੰ ਵੀ ਧਮਕੀ ਮਿਲੀ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਵਿੱਚ ਕਾਰੋਬਾਰੀ ਦਾ ਡਰਾਈਵਰ ਵੀ ਸ਼ਾਮਲ ਸੀ, ਜਿਸ ਨੂੰ ਕਰੀਬ 4 ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਟੀਮਾਂ ਭੇਜੀਆਂ ਗਈਆਂ ਹਨ। ਕਾਰੋਬਾਰੀ ਤੋਂ ਲੁੱਟੀ ਗਈ ਕਾਰ ਉਤਰਾਖੰਡ 'ਚ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਜਦੋਂ ਸੰਭਵ ਜੈਨ ਨੂੰ ਅਗਵਾ ਕੀਤਾ ਗਿਆ ਸੀ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਬਾਅਦ 'ਚ ਗੈਂਗਸਟਰ ਸੰਭਵ ਜੈਨ ਨੂੰ ਕਾਰ ਵਿੱਚੋਂ ਸੁੱਟ ਕੇ ਫ਼ਰਾਰ ਹੋ ਗਏ ਸਨ।(Ludhiana Police)