ਪੰਜਾਬ

punjab

ETV Bharat / state

Encounter between police and gangster in Jagraon: ਪੁਲਿਸ ਤੇ ਗੈਂਗਸਟਰ ਵਿਚਕਾਰ ਮੁਠਭੇੜ, ਗੈਂਗਸਟਰ ਕਾਬੂ ! - Encounter on Rani Jhansi Road of Jagraon

ਜਗਰਾਓਂ ਦੇ ਰਾਣੀ ਝਾਂਸੀ ਰੋਡ ਤੇ ਪੁਲਿਸ ਪਾਰਟੀ ਨੇ ਕਥਿੱਤ ਗੈਂਗਸਟਰ (Encounter between police and gangster in Jagraon) ਵਿਚਕਾਰ ਮੁਠਭੇੜ ਹੋਈ। ਜਿਸ ਵਿੱਚ ਕਥਿੱਤ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਸਥਾਨਕ ਲੋਕਾਂ ਨੇ ਇਸ ਕਾਰਵਾਈ ਦੌਰਾਨ ਤਿੰਨ ਤੋਂ ਚਾਰ ਰਾਊਂਡ ਫਾਈਰਿੰਗ ਹੋਣ ਦੀ ਵੀ ਗੱਲ ਕਹੀ ਹੈ।

Encounter between police and gangsters in Jagraon
Encounter between police and gangsters in Jagraon

By

Published : Feb 7, 2023, 7:21 PM IST

Updated : Feb 8, 2023, 6:54 AM IST

ਜਗਰਾਓਂ: ਪੰਜਾਬ ਵਿੱਚ ਦਿਨ ਪਰ ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਜਗਰਾਓ ਦੇ ਰਾਣੀ ਝਾਂਸੀ ਰੋਡ ਤੋਂ ਆਇਆ, ਜਿੱਥੇ ਪੁਲਿਸ ਪਾਰਟੀ ਨੇ ਕਥਿੱਤ ਗੈਂਗਸਟਰ ਦੀ ਕਰੇਟਾ ਗੱਡੀ ਨੂੰ ਘੇਰਾ ਪਾਇਆ ਅਤੇ ਮੁੱਠਭੇੜ ਹੋਈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ।

ਇਸ ਕਾਰਵਾਈ ਵਿੱਚ ਤਿੰਨ ਤੋਂ ਚਾਰ ਰਾਊਂਡ ਫਾਇਰ:-ਦੱਸ ਦਈਏ ਕਿ ਪੁਲਿਸ ਸ਼ੇਰਪੁਰ ਫਾਟਕਾਂ ਤੋਂ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ। ਇਸ ਕਾਰਵਾਈ ਦੌਰਾਨ ਹੀ ਗੈਂਗਸਟਰਾਂ ਨੇ ਫਰਾਰ ਹੋਣ ਦੀ ਸੂਰਤ ਵਿੱਚ ਆਪਣੀ ਕਰੇਟਾ ਗੱਡੀ ਨਾਲ ਰਸਤੇ ਵਿੱਚ ਕਈ ਗੱਡੀਆਂ ਨੂੰ ਟੱਕਰ ਮਾਰੀ, ਜਿਸ ਨਾਲ ਕਈ ਗੱਡੀਆਂ ਨੁਕਸਾਨੀਆਂ ਗਈਆਂ। ਇਸ ਦੌਰਾਨ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਕਾਰਵਾਈ ਵਿੱਚ ਤਿੰਨ ਤੋਂ ਚਾਰ ਰਾਊਂਡ ਫਾਈਰਿੰਗ ਹੋਏ ਹਨ। ਸੂਤਰਾਂ ਅਨੁਸਾਰ ਗੈਂਗਸਟਰ ਸਹਿਰ ਵਿੱਚ ਨਸ਼ੇ ਦੀ ਸਪਲਾਈ ਕਰਨ ਆਇਆ ਸੀ।

ਝਾਂਸੀ ਚੌਂਕ ਵਿੱਚ ਗੈਂਗਸਟਰ ਕਾਬੂ:ਇਸ ਤੋਂ ਇਲਾਵਾ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕਈ ਕਿਲੋਮੀਟਰ ਤੱਕ ਗੈਂਗਸਟਰ ਦਾ ਪਿੱਛਾ ਕਰਨ ਉੱਤੇ ਰਾਣੀ ਝਾਂਸੀ ਚੌਂਕ ਵਿੱਚ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਜਰੂਰ ਬਣ ਗਿਆ ਹੈ।

ਇਹ ਵੀ ਪੜੋ:-Case of murder: ਕੁੱਟਮਾਰ ਮਗਰੋਂ ਸ਼ਖ਼ਸ ਦੀ ਮੌਤ, ਫਾਇਨਾਂਸਰ ਸਣੇ 4 ਲੋਕਾਂ 'ਤੇ ਕਤਲ ਦਾ ਮਾਮਲਾ ਦਰਜ, ਸੀਸੀਟੀਵੀ ਤਸਵੀਰਾਂ ਵੀ ਆਈਆ ਸਾਹਮਣੇ

ਸਥਾਨਕ ਲੋਕਾਂ ਨੇ ਦੱਸਿਆ ਕੇ ਇਹ ਦੇਰ ਸ਼ਾਮ ਵੇਲੇ ਦੀ ਘਟਨਾ ਹੈ ਜਦੋਂ ਇਕ ਐਸੀਯੂਵੀ ਕਾਰ ਦੇ ਵਿੱਚ ਸਵਾਰ ਮੁਲਾਜ਼ਮ ਦਾ ਪੁਲਿਸ ਪਿੱਛਾ ਕਰਦੀ ਹੋਈ ਰਾਣੀ ਝਾਂਸੀ ਬਜ਼ਾਰ ਦੇ ਵਿੱਚ ਆ ਪਹੁੰਚੀ ਜੋ ਕਿ ਕਾਫੀ ਭੀੜ ਭਾੜ ਵਾਲੇ ਇਲਾਕਾ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਕਈ ਰਾਊਂਡ ਫਾਇਰਿੰਗ ਵੀ ਹੋਈ ਅਤੇ ਮੁਲਜ਼ਮ ਦੀ ਕਾਰ ਨੂੰ ਰੋਕਣ ਲਈ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਗੱਡੀ ਦੇ ਟੈਰ ਉੱਤੇ ਫਾਇਰਿੰਗ ਕੀਤੀ।


Last Updated : Feb 8, 2023, 6:54 AM IST

ABOUT THE AUTHOR

...view details