ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਕਦੇ ਆਂਗਨਵਾੜੀ ਵਰਕਰ ਕਦੇ ਮੁਲਾਜ਼ਮ ਜਥੇਬੰਦੀਆਂ ਕਦੇ ਕਿਸਾਨ ਯੂਨੀਅਨ ਦੇ ਆਗੂ ਸੰਦੀਪ ਸੰਧੂ ਦੇ ਦਫਤਰ ਦੇ ਬਾਹਰ ਮੁਜ਼ਾਹਰੇ ਲਾ ਦਿੰਦੇ ਹਨ। ਪਰ ਅਜ ਮੁਲਾਜਮ ਯੂਨੀਅਨ ਵਲੋ ਸਰਕਾਰ ਖਿਲਾਫ ਧਰਨਾ ਲਾਇਆ।
ਮੁਲਾਜ਼ਮ ਯੂਨੀਅਨ ਨੇ ਆਪਣੀ ਮੰਗਾਂ ਲਈ ਕੀਤੀ ਆਵਾਜ਼ ਬੁਲੰਦ
ਮੁਲਾਜ਼ਮ ਯੂਨੀਅਨ ਜਥੇਬੰਦੀਆਂ ਵੱਲੋਂ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਧਰਨੇ ਤੇ ਆਪਣੀ ਮੰਗਾਂ ਲਈ ਕੀਤੀ ਆਵਾਜ਼ ਬੁਲੰਦ
ਵਰਕਰ ਯੂਨੀਅਨ ਦੇ ਆਗੂਆਂ ਅਤੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਚੋਣ ਦੋਰਾਨ ਲੋਕਾ ਨੂੰ ਵਾਅਦੇ ਕੀਤੇ ਸੀ ਕਿ ਘਰ ਘਰ ਨੋਕਰੀ ਦਿਤੀ ਜਾਵੇਗੀ ਲਗਪਗ ਦੋ ਸਾਲ ਬੀਤ ਚੁਕੇ ਹਨ ਪਰ ਹਜੇ ਤਕ ਸਰਕਾਰ ਨੇ ਘਰ ਘਰ ਨੋਕਰੀ ਨਹੀ ਦਿਤੀ। ਉਨ੍ਹਾ ਨੇ ਕਿਹਾ ਅਸੀ ਬੀ.ਐਡ ਟੈਕ ਪਾਸ ਕੀਤਾ ਹੋਇਆ ਹੈ ਤੇ ਸਾਰੀ ਯੋਗਤਾ ਨੂੰ ਪੂਰਾ ਕੀਤਾ ਹੈ ਜੋ ਕਿ ਇਕ ਟੀਚਰ ਲਗਣ ਦੇ ਯੋਗ ਹੁੰਦਿਆ ਹਨ ਪਰ ਸਾਨੂੰ ਹਜੇ ਤੱਕ ਨੋਕਰੀ ਨਹੀ ਮਿਲੀ।
ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਹਾਲੇ ਤੱਕ ਸਰਕਾਰ ਨੇ ਪੱਕਾ ਨਹੀਂ ਕੀਤਾ ਇੱਥੋਂ ਤੱਕ ਕਿ ਉਨ੍ਹਾਂ ਦੇ ਭੱਤਿਆਂ ਦੇ ਵਿੱਚ ਵੀ ਕੋਈ ਵਾਅਦਾ ਨਹੀਂ ਹੋਇਆ 24 ਘੰਟੇ ਦੇ ਮੁਲਾਜਮ ਹੋਣ ਨਾਲ ਮਾਣ ਭਤਾ 1250 ਰੁਪਏ ਹੈ। ਜੋ ਕਿ ਬਹੁਤ ਹੀ ਘੱਟ ਹੈ। ਉੁਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ। ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਹੈ। ਇਸ ਧਰਨੇ ਦੇ ਵਿਚ ਕਾਂਗਰਸ ਦੇ ਮੁਲਾਂਪੂਰ ਦਾਖਾ ਤੋਂ ਉਮੀਦਵਾਰ ਦਾ ਵੀ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ।
TAGGED:
ludhiana latest news