ਲੁਧਿਆਣਾ: ਜ਼ਿਲ੍ਹੇ ਦੇ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਦਲਜੀਤ ਸਿੰਘ (Daljit Singh GM of Milk Plant) ਨੇ ਆਪਣੇ ਹੀ ਪਲਾਂਟ ਦੇ ਇੱਕ ਮੁਲਾਜ਼ਮ ਉੱਤੇ ਬਾਕੀਆਂ ਨੂੰ ਵਰਗਲਾਉਣ ਅਤੇ ਵੇਰਕਾ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਬੱਬੂ ਨਾਮ ਦਾ ਮੁਲਾਜ਼ਮ ਨਾ ਸਿਰਫ ਬਾਕੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਗੋਂ ਬਦਲੀ ਨਾ ਕਰਨ ਦਾ ਵੀ ਦਬਾਅ ਪਾ ਰਿਹਾ ਹੈ। ਮਕੇਨਿਕਲ ਵਿਭਾਗ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲਾ ਬੱਬੂ ਨਾਂ ਦਾ ਸਖ਼ਸ਼ ਬਿਨ੍ਹਾਂ ਕਿਸੇ ਕੰਮ ਦੇ ਤਨਖਾਹ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਬੂ ਦੀ ਮੁਲਾਜ਼ਮ ਜਥੇਬੰਦੀ ਰਜਿਸਟਰ ਵੀ ਨਹੀਂ ਹੈ ਅਤੇ ਉਹ ਲੁਧਿਆਣਾ ਦਾ ਵਸਨੀਕ ਵੀ ਨਹੀਂ ਹੈ, ਉਹ ਕੁੱਝ ਹੋਰਾਂ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਅਕਸ ਢਾਹ ਲਾ ਰਿਹਾ ਰਿਹਾ ਹੈ। ਉਸ ਦੀ ਬਦਲੀ ਦੂਜੇ ਪਲਾਂਟ ਵਿੱਚ ਕੀਤੀ ਗਈ ਸੀ ਉੱਥੇ ਵੀ ਉਸ ਨੇ ਕੰਮ ਨਹੀਂ ਕੀਤਾ।
Demonstration of employees in Verka plant: ਵੇਰਕਾ ਦੇ ਬਾਹਰ ਮੁਲਾਜ਼ਮਾਂ ਦਾ ਪ੍ਰਦਰਸ਼ਨ, ਜੀਐੱਮ ਨੇ ਕਿਹਾ ਸਰਕਾਰੀ ਅਦਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਵੀ ਰੱਖਿਆ ਅਪਣਾ ਪੱਖ - About 700 employees
ਲੁਧਿਆਣਾ ਵਿੱਚ ਵੇਰਕਾ ਮਿਲਕ ਪਲਾਂਟ (Ludhiana Verka Milk Plant) ਦੇ ਬਾਹਰ ਮੁਲਾਜ਼ਮਾਂ ਨੇ ਅਧਿਕਾਰੀਆਂ ਉੱਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੇ ਇਲਜ਼ਾਮ ਨੂੰ ਅਧਿਕਾਰੀਆਂ ਨੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਵੇਰਕਾ ਪਲਾਂਟ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ।

Published : Oct 11, 2023, 4:35 PM IST
ਵਿਜੀਲੈਂਸ ਤੋਂ ਜਾਂਚ ਦੀ ਮੰਗ: ਉੱਧਰ ਦੂਜੇ ਪਾਸੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਬੱਬੂ ਦੀ ਅਗਵਾਈ ਵਿੱਚ ਪ੍ਰਦਰਸ਼ਨ (Demonstration led by employee Babbu) ਕਰ ਰਹੇ ਕੱਚੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ। ਬੱਬੂ ਮੁਤਾਬਿਕ ਉਸ ਨੂੰ ਤੰਗ-ਪਰੇਸ਼ਾਨ ਕਰਨ ਲਈ ਲਗਾਤਾਰ ਜਾਣਬੁੱਝ ਕੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਕਿਸੇ ਦੇ ਵੀ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਜ਼ਾਮ ਝੂਠੇ ਹਨ ਤਾਂ ਪੂਰੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਬੱਬੂ ਨੇ ਨੇ ਕਿਹਾ ਕਿ ਉਹ ਕੰਮ ਕਰ ਰਿਹਾ ਹਾਂ ਜਾਂ ਨਹੀਂ ਇਸ ਦੀ ਵੀ ਜਾਂਚ ਹੋਵੇ। ਮੁਲਾਜ਼ਮ ਨੇ ਕਿਹਾ ਕਿ ਉਸ ਦੀ ਜ਼ਬਰਦਸਤੀ ਬਦਲੀ ਕੀਤੀ ਜਾ ਰਹੀ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਨੇ ਅਤੇ ਸਾਰੇ ਕੱਚੇ ਮੁਲਾਜ਼ਮ ਇਕਜੁੱਟ ਹਨ।
- CM Mann on SYL: ਐੱਸਵਾਈਐੱਲ ਮੁੱਦੇ ’ਤੇ ਟਵੀਟ ਵਾਰ, ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਭਰੀ ਲਲਕਾਰ, ਕਿਹਾ- ਥੋੜ੍ਹੀ ਸ਼ਰਮ ਕਰੋ
- Harsimrat Badal Target on CM Mann: SYL 'ਤੇ ਹਰਸਿਮਰਤ ਬਾਦਲ ਦਾ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ, ਕਿਹਾ- ਬਹਿਸ ਦੀ ਗੱਲ ਕਰਦਾ ਸੀ ਫਿਰ ਡਰ ਕੇ ਮੱਧ ਪ੍ਰਦੇਸ਼ ਕਿਉਂ ਭੱਜ ਗਿਆ
- Youth Died In Canada : 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ: ਜੀਐੱਮ ਦੇ ਮੁਤਾਬਿਕ ਵੇਰਕਾ ਵਿੱਚ 700 ਦੇ ਕਰੀਬ ਮੁਲਾਜ਼ਮ (About 700 employees) ਕੰਮ ਕਰਦੇ ਨੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੈ, ਹਾਲਾਂਕਿ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨਿਆਂ ਗਈਆਂ ਤਾਂ ਇੱਥੇ ਸਪਲਾਈ ਬੰਦ ਕਰ ਦਿੱਤੀ ਜਾਵਗੀ ਅਤੇ ਟਰੱਕਾਂ ਨੂੰ ਵੀ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ। ਜਦੋਂ ਕਿ ਬਾਕੀ ਵੇਰਕਾ ਦੇ ਮੁਲਾਜ਼ਮਾਂ ਨੇ ਕਿਹਾ ਕਿ ਜਿਹੜੇ ਲੋਕ ਕੰਮ ਨਹੀਂ ਕਰ ਰਹੇ ਉਨ੍ਹਾ ਨੂੰ ਹੀ ਪ੍ਰੇਸ਼ਾਨੀ ਹੋ ਰਹੀ ਹੈ।