ਪੰਜਾਬ

punjab

ETV Bharat / state

ਪੁੱਤ ਬਣਿਆ ਕਪੁੱਤ, ਪੁੱਤ-ਨੂੰਹ ਤੋਂ ਪਰੇਸ਼ਾਨ ਬਜ਼ੁਰਗ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ - ਇਨਸਾਫ

ਲੁਧਿਆਣਾ ਦੇ ਪਿੰਡ ਗੋਸਲਾਂ ਚ ਇੱਕ ਪਰਿਵਾਰ ਆਪਣੇ ਪੁੱਤ, ਨੂੰਹ ਉਸਦੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਲਈ ਮਜ਼ਬੂਰ ਹੋ ਗਿਆ ਹੈ।ਪਰਿਵਾਰ ਇਨਸਾਫ ਦੀ ਮੰਗ ਨੂੰ ਲੈਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਹੈ।ਇਸਦੇ ਚੱਲਦੇ ਉਨ੍ਹਾਂ ਨੂੰ ਥੱਲੇ ਉਤਾਰਨ ਦੇ ਲਈ ਪਿੰਡ ਦੇ ਲੋਕਾਂ ਤੇ ਪੁਲਿਸ ਵੱਲੋਂ ਕਾਫੀ ਜੱਦੋ-ਜਹਿਦ ਕੀਤੀ ਗਈ।

ਪੁੱਤ ਬਣਿਆ ਕਪੁੱਤ
ਪੁੱਤ ਬਣਿਆ ਕਪੁੱਤ

By

Published : Jun 24, 2021, 8:29 AM IST

ਲੁਧਿਆਣਾ:ਪਿੰਡ ਗੋਸਲਾਂ ਚ ਇੱਕ ਪਿਤਾ ਆਪਣੇ ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਘਰ ਛੱਡ ਕੇ ਚਲਾ ਗਿਆ ਪਰ ਉਸਦਾ ਪੁੱਤ ਤੇ ਨੂੰਹ ਉਸਨੂੰ ਘਰ ਲਿਜਾਣ ਦੇ ਲਈ ਹਰ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਪਰ ਦੂਜੇ ਪਾਸੇ ਬਜ਼ੁਰਗ ਆਪਣੇ ਪੁੱਤ-ਨੂੰਹ ਨਾਲ ਨਹੀਂ ਰਹਿਣਾ ਚਾਹੁੰਦਾ ਜਿਸ ਲਈ ਇਨਸਾਫ ਦੇ ਲਈ ਬਜ਼ੁਰਗ ਆਪਣੇ ਪਰਿਵਾਰ ਸਮੇਤ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ।

ਸਥਾਨਕ ਵਾਸੀ ਇੱਕ ਮਹਿਲਾ ਨੇ ਦੱਸਿਆ ਕਿ ਬਜ਼ੁਰਗ ਸਰਕਾਰੀ ਨੌਕਰੀ ਕਰ ਕੇ ਰਿਟਾਇਰ ਹੋ ਚੁੱਕਿਆ ਹੈ ਤੇ ਉਸਦੇ ਬੈਂਕ ਖਾਤੇ ਦੇ ਵਿੱਚ ਕਰੀਬ 22 ਲੱਖ ਰੁਪਈਆ ਹੈ ਜਿਸਦੇ ਲਾਲਚ ਚ ਉਸਦੀ ਔਲਾਦ ਉਸਨੂੰ ਘਰ ਲਿਜਾਣ ਲਈ ਧੱਕਾ ਕਰ ਰਹੀ ਹੈ ਪਰ ਉਹ ਉਨ੍ਹਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਘਰ ਚ ਉਸਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਉਸਨੂੰ ਰੋਟੀ ਤੱਕ ਵੀ ਨਹੀਂ ਦਿੱਤੀ ਜਾਂਦੀ ਜਿਸਦੇ ਚੱਲਦੇ ਆਪਣੀ ਸਤਾਈ ਔਲਾਦ ਤੋਂ ਤੰਗ ਆ ਕੇ ਉਹ ਸਾਡੇ ਨਾਲ ਰਹਿਣ ਲੱਗ ਪਿਆ।ਮਹਿਲਾ ਵੱਲੋਂ ਪਿੰਡ ਦੀ ਪੰਚਾਇਤ ਤੇ ਪੁਲਿਸ ਤੋਂ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਗਈ ਹੈ।

ਪੁੱਤ ਬਣਿਆ ਕਪੁੱਤ

ਓਧਰ ਇਸ ਮਸਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਕਿ ਇੱਕ ਬਜ਼ੁਰਗ ਇਨਸਾਫ ਦੇ ਲਈ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਹੈ।ਜਿਸਦੇ ਚੱਲਦੇ ਪੁਲਿਸ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸਨੂੰ ਇਨਸਾਫ ਦਿਵਾਉਣ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਹੈ।ਇਸ ਮਸਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਤੇ ਬਜ਼ੁਰਗ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ।ਇਸ ਦੌਰਾਨ ਉਨ੍ਹਾਂ ਕਿਹਾ ਕਿ ਬਜ਼ੁਰਗ ਜਿੱਥੇ ਰਹਿਣਾ ਚਾਹੇਗਾ ਉਸਨੂੰ ਉੱਥੇ ਰਹਿਣ ਦਿੱਤਾ ਜਾਵੇਗਾ ਕੋਈ ਉਸਨੂੰ ਪਰੇਸ਼ਾਨ ਨਹੀਂ ਕਰੇਗਾ।

ਇਹ ਵੀ ਪੜ੍ਹੋ:9 ਸਾਲਾਂ ਬੱਚੀ ਦੇ ਕਤਲ ਮਾਮਲੇ ’ਚ ਮਾਤਾ-ਪਿਤਾ ਕਾਬੂ

ABOUT THE AUTHOR

...view details