ਪੰਜਾਬ

punjab

ETV Bharat / state

18 ਸਾਲ ਤੋਂ ਵੱਧ ਉਮਰ ਦੇ 80 ਫੀਸਦ ਵਿਦਿਆਰਥੀ ਡੋਜ਼ ਤੋਂ ਸੱਖਣੇ - ਪ੍ਰਿੰਸੀਪਲ

ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿਚ 80 ਫੀਸਦੀ ਬੱਚਿਆਂ ਨੂੰ ਕੋਰੋਨਾ (Corona) ਦੀ ਪਹਿਲੀ ਡੋਜ਼ ਵੀ ਨਹੀਂ ਲੱਗੀ ਹੈ।ਉਧਰ ਸਰਕਾਰਾਂ (Governments) ਵੱਡੇ ਵੱਡੇ ਦਾਅਵੇ ਕਰਦੀ ਹੈ।

ਸਰਕਾਰੀ ਸਕੂਲਾਂ ਦੇ 80 ਫੀਸਦ ਬੱਚੇ ਡੋਜ਼ ਤੋਂ ਸੱਖਣੇ
ਸਰਕਾਰੀ ਸਕੂਲਾਂ ਦੇ 80 ਫੀਸਦ ਬੱਚੇ ਡੋਜ਼ ਤੋਂ ਸੱਖਣੇ

By

Published : Sep 21, 2021, 5:24 PM IST

Updated : Sep 21, 2021, 7:29 PM IST

ਲੁਧਿਆਣਾ:ਦੇਸ਼ ਭਰ ਵਿੱਚ ਜਿੱਥੇ ਕੋਰੋਨਾ (Corona) ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੀਜੀ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਇਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਲਪੇਟ ਵਿਚ ਆਉਣ ਦੀਆਂ ਗੱਲਾਂ ਦੱਸੀਆਂ ਜਾ ਰਹੀਆਂ ਹਨ।ਉਥੇ ਹੀ ਸਿੱਖਿਆ ਵਿਭਾਗ ਵੱਲੋਂ ਮਿਲੇ ਡਾਟੇ ਦੇ ਮੁਤਾਬਿਕ ਸਰਕਾਰੀ ਸਕੂਲਾਂ ਵਿੱਚ 80 ਫ਼ੀਸਦੀ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ (Students) ਪਹਿਲੀ ਕੋਰੋਨਾ ਵੈਕਸੀਨ ਦੀ ਡੋਜ਼ ਤੋਂ ਸੱਖਣੇ ਨੇ ਕੁੱਲ 12,496 ਵਿਦਿਆਰਥੀਆਂ ਵਿੱਚੋਂ 10093 ਨੂੰ ਹਾਲੇ ਤੱਕ ਕੋਰੋਨਾ ਦੀ ਪਹਿਲੀ ਡੋਜ਼ ਤੱਕ ਨਹੀਂ ਲੱਗੀ, ਸਿਰਫ਼ 2403 ਵਿਦਿਆਰਥੀਆਂ ਨੂੰ ਵੀ ਕੋਰੋਨਾ ਦੀ ਪਹਿਲੀ ਡੋਜ਼ ਲੱਗ ਸਕੀ ਹੈ।

ਸਰਕਾਰੀ ਸਕੂਲਾਂ ਦੇ 80 ਫੀਸਦ ਬੱਚੇ ਡੋਜ਼ ਤੋਂ ਸੱਖਣੇ

ਮੁੱਲਾਂਪੁਰ ਦਾਖਾ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਡਿੰਪਲ ਮਦਾਨ ਨੇ ਸਾਡੀ ਟੀਮ ਨਾਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਨਿੱਜੀ ਸਕੂਲਾਂ ਦੇ ਵਿੱਚ ਵੀ ਅਠਾਰਾਂ ਸਾਲ ਤੋਂ ਵਧੇਰੀ ਉਮਰ ਦੇ 43 ਫ਼ੀਸਦ ਵਿਦਿਆਰਥੀਆਂ ਨੂੰ ਹੀ ਕੋਰੋਨਾ ਦੇ ਪਹਿਲੀ ਡੋਜ਼ ਲੱਗੀ ਹੈ। ਨਿੱਜੀ ਸਕੂਲਾਂ ਦੇ ਲਗਪਗ 56.08 ਫ਼ੀਸਦੀ ਵਿਦਿਆਰਥੀ ਪਰ ਉਨ੍ਹਾਂ ਦੀ ਪਹਿਲੀ ਡੋਜ਼ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੋਰੋਨਾ ਦੇ ਵੈਕਸਿੰਗ ਲਗਾਉਣ ਲਈ ਸਕੂਲਾਂ ਵੱਲੋਂ ਕੈਂਪ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇੰਨਾ ਹੀ ਨਹੀਂ ਕਈ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕ ਵੀ ਹਾਲੇ ਤਕ ਕੋਰੋਨਾ ਦੀ ਵੈਕਸੀਨ ਤੋਂ ਸੱਖਣੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਡਾ ਟਾਰਗੇਟ 100 ਫ਼ੀਸਦੀ ਅਠਾਰਾਂ ਸਾਲ ਤੋਂ ਵਧੇਰੇ ਵਿਦਿਆਰਥੀਆਂ ਅਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੈਕਸਿੰਗ ਲਗਾਉਣਾ ਹੈ।ਇਹ ਅੰਕੜੇ ਕਾਫ਼ੀ ਹੈਰਾਨ ਕਰ ਦੇਣ ਵਾਲੇ ਹਨ।ਲੁਧਿਆਣਾ ਵਿੱਚ ਬੀਤੇ ਦਿਨੀਂ ਕਈ ਸਕੂਲਾਂ ਦੇ ਅੰਦਰ ਵਿਦਿਆਰਥੀ ਕੋਰੋਨਾ ਤੋਂ ਪੌਜ਼ੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਵੀ ਕਰ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵਿਦਿਆਰਥੀਆਂ ਦੇ ਮਾਪੇ ਵੀ ਡਰੇ ਹੋਏ ਹਨ।

ਇਹ ਵੀ ਪੜੋ:ਸੀਐੱਮ ਦਾ ਚਿਹਰਾ ਬਦਲਣ ਨਾਲ ਗਾਇਬ ਹੋਏ ਕੈਪਟਨ ਦੇ ਬੋਰਡ

Last Updated : Sep 21, 2021, 7:29 PM IST

ABOUT THE AUTHOR

...view details