ਪੰਜਾਬ

punjab

ETV Bharat / state

ਈਦ-ਉਲ-ਜ਼ੁਹਾ ਮੌਕੇ ਲੁਧਿਆਣਾ ਦੀਆਂ ਵੱਖ-ਵੱਖ ਮਸਜ਼ਿਦਾਂ ਦੇ ਵਿਚ ਮੁਸਲਿਮ ਭਾਈਚਾਰੇ ਨੇ ਅਦਾ ਕੀਤੀ ਨਮਾਜ਼ - ਈਦ ਦਾ ਤਿਉਹਾਰ

ਈਦ ਉਲ ਜ਼ੁਹਾ ਮੌਕੇ ਅੱਜ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਉਤੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਨਮਾਜ਼ ਅਦਾ ਕਰ ਕੇ ਮਨਾਇਆ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਭ ਧਰਮਾਂ ਨੂੰ ਆਪਸ ਵਿੱਚ ਮਿਲਜੁਲ ਕੇ ਸਾਰੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ।

ਲੁਧਿਆਣਾ ਦੀਆਂ ਵੱਖ-ਵੱਖ ਮਸਜ਼ਿਦਾਂ ਦੇ ਵਿਚ ਮੁਸਲਿਮ ਭਾਈਚਾਰੇ ਨੇ ਅਦਾ ਕੀਤੀ ਨਮਾਜ਼
ਈਦ-ਉਲ-ਜ਼ੁਹਾ ਮੌਕੇ ਲੁਧਿਆਣਾ ਦੀਆਂ ਵੱਖ-ਵੱਖ ਮਸਜ਼ਿਦਾਂ ਦੇ ਵਿਚ ਮੁਸਲਿਮ ਭਾਈਚਾਰੇ ਨੇ ਅਦਾ ਕੀਤੀ ਨਮਾਜ਼

By

Published : Jun 29, 2023, 12:32 PM IST

ਲੁਧਿਆਣਾ ਦੀਆਂ ਵੱਖ-ਵੱਖ ਮਸਜ਼ਿਦਾਂ ਦੇ ਵਿਚ ਮੁਸਲਿਮ ਭਾਈਚਾਰੇ ਨੇ ਅਦਾ ਕੀਤੀ ਨਮਾਜ਼

ਲੁਧਿਆਣਾ :ਅੱਜ ਵਿਸ਼ਵ ਭਰ ਵਿਚ ਈਦ ਉਲ ਜ਼ੁਹਾ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੀ ਸੂਫੀਆ ਬਾਗ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮਸਜਿਦ ਦੇ ਇਮਾਮ ਹਿਫ਼ਜ਼ੁਲ ਰਹਿਮਾਨ ਨੇ ਕਿਹਾ ਕਿ ਅੱਜ ਕੁਰਬਾਨੀ ਦਾ ਦਿਨ ਹੈ ਅਤੇ ਸਦੀਆਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਅਤੇ ਇਸ ਨੂੰ ਜਾਰੀ ਰੱਖਦੇ ਹੋਏ ਅੱਜ ਮੁਸਲਿਮ ਭਾਈਚਾਰਾ ਇਕੱਠਾ ਹੋ ਕੇ ਅੱਜ ਈਦ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਧਰਮ ਦੇ ਵਿਚ ਅੱਜ ਦੇ ਦਿਨ ਨੂੰ ਕੁਰਬਾਨੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਿੰਦੁਸਤਾਨੀ ਹਾਂ ਅਤੇ ਭਾਰਤ ਦੇ ਵਿਚ ਸਭ ਨੂੰ ਸਭ ਧਰਮਾਂ ਨੂੰ ਮਿਲਜੁਲ ਕੇ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਅੱਜ ਸੁਨੇਹਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕੀ ਸਾਨੂੰ ਸਭ ਨੂੰ ਆਪਸ ਵਿੱਚ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ।

ਸਰਬ ਧਰਮ ਨੂੰ ਇਕੱਠੇ ਹੋ ਕੇ ਸਾਰੇ ਤਿਉਹਾਰ ਮਨਾਉਣ ਦੀ ਅਪੀਲ :ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਨਾਲ ਹੀ ਸੁਨੇਹਾ ਦਿੱਤਾ ਗਿਆ ਕਿ ਹਿੰਦੁਸਤਾਨ ਵਿੱਚ ਸਰਬ ਧਰਮ ਸ਼ੁਰੂ ਤੋਂ ਹੀ ਇੱਕਠੇ ਸ਼ਾਂਤੀ ਨਾਲ ਰਹਿੰਦੇ ਆਏ ਹਨ ਅਤੇ ਹੁਣ ਵੀ ਸਾਨੂੰ ਸਭ ਨੂੰ ਇਕੱਠਿਆਂ ਹੀ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁਸਲਿਮ ਧਰਮ ਦੇ ਵਿੱਚ ਕੁਰਬਾਨੀ ਈਦ ਨੂੰ ਰਹਿੰਦੀ ਦੁਨੀਆਂ ਤੱਕ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ।

ਮੁਸਲਿਮ ਭਾਈਚਾਰਾ ਸਾਡੇ ਦੇਸ਼ ਦਾ ਅਟੁੱਟ ਹਿੱਸਾ :ਇਸ ਦੌਰਾਨ ਜਾਮਾ ਮਸਜਿਦ ਲੁਧਿਆਣਾ ਵਿੱਚ ਵੀ ਈਦ ਦਾ ਤਿਉਹਾਰ ਮਨਾਇਆ ਗਿਆ। ਜਿੱਥੇ ਵਿਧਾਇਕ ਅਸ਼ੋਕ ਕੁਮਾਰ ਵੱਲੋਂ ਹਿੱਸਾ ਲਿਆ ਗਿਆ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ। ਇਸ ਦੌਰਾਨ ਵਿਧਾਇਕ ਵੱਲੋਂ ਵੀ ਸਭ ਨੂੰ ਇਕੱਠੇ ਹੋ ਕੇ ਅਜਿਹੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਕਿ ਮੁਸਲਿਮ ਭਾਈਚਾਰਾ ਸਾਡੇ ਦੇਸ਼ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਸੀ ਮਤਭੇਦ ਜ਼ਰੂਰ ਪੈਦਾ ਕੀਤੇ ਗਏ ਹਨ, ਪਰ ਸਾਨੂੰ ਸਭ ਨੂੰ ਇੱਕਠੇ ਹੋ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਪਰਿਵਾਰ ਨੂੰ ਮਨਾਉਣਾ ਚਾਹੀਦਾ ਹੈ, ਜਿਸ ਨਾਲ ਸਾਡੇ ਸਮਾਜ ਵਿਚ ਇਕ ਚੰਗਾ ਸੁਨੇਹਾ ਜਾਵੇ ਅਤੇ ਅਸੀਂ ਸਾਰੇ ਰਲ ਮਿਲ ਕੇ ਰਹਿ ਸਕੀਏ।

ABOUT THE AUTHOR

...view details