ਪੰਜਾਬ

punjab

ETV Bharat / state

ਲੁਧਿਆਣਾ ਜਾਮਾ ਮਸਜਿਦ: ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਅਦਾ ਕੀਤੀ ਨਮਾਜ਼

ਲੁਧਿਆਣਾ ਜਾਮਾ ਮਸਜਿਦ ਵਿੱਖੇ ਕੁਝ ਹੀ ਲੋਕਾਂ ਨਾਲ ਆਪਸੀ ਦਾਇਰਾ ਰੱਖ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ। ਨਮਾਜ਼ ਅਦਾ ਕਰਨ ਵੇਲੇ ਨਵੇਂ ਕੱਪੜੇ ਲੈਣ ਦੀ ਥਾਂ ਉਨ੍ਹਾਂ ਨੇ ਗਰੀਬਾਂ ਨੂੰ ਪੈਸੇ ਦਾਨ ਕੀਤੇ।

ਫ਼ੋਟੋ
ਫ਼ੋਟੋ

By

Published : May 25, 2020, 11:20 AM IST

ਲੁਧਿਆਣਾ: ਵਿਸ਼ਵ ਭਰ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਹਾਲਾਂਕਿ ਕੋਰੋਨਾ ਕਰਕੇ ਈਦ 'ਤੇ ਵੀ ਇਸ ਦਾ ਅਸਰ ਵਿਖਾਈ ਦਿੱਤਾ 'ਤੇ ਮਸਜਿਦਾਂ ਵਿੱਚ ਜ਼ਿਆਦਾ ਭੀੜ ਨੂੰ ਇਕੱਠਾ ਨਹੀਂ ਹੋਣ ਦਿੱਤੀ ਗਈ। ਕੁੱਝ ਹੀ ਲੋਕਾਂ ਨੂੰ ਸੱਦ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ।

ਲੁਧਿਆਣਾ ਜਾਮਾ ਮਸਜਿਦ: ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਅਦਾ ਕੀਤੀ ਨਮਾਜ਼

ਲੁਧਿਆਣਾ ਦੀ ਜਾਮਾ ਮਸਜਿਦ ਵਿੱਖੇ ਕੁਝ ਲੋਕ ਹੀ ਆਏ ਸਨ 'ਤੇ ਉਨ੍ਹਾਂ ਵੱਲੋਂ ਆਪਸ ਵਿੱਚ ਦੂਰੀ ਬਣਾ ਕੇ ਖੁਦ ਨੂੰ ਸੈਨੇਟਾਈਜ਼ਰ ਕਰਕੇ ਨਮਾਜ਼ ਅਦਾ ਕੀਤੀ ਗਈ ਹੈ। ਇਸ ਦੌਰਾਨ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਨੇ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ 'ਤੇ ਹੀ ਇਸ ਬਿਮਾਰੀ ਨਾਲ ਇਕਜੁੱਟ ਹੋ ਕੇ ਲੜਨ ਦਾ ਸੁਨੇਹਾ ਦਿੱਤਾ ਗਇਆ ਹੈ।

ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਰ ਰਹਿਮਾਨ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਵੱਲੋਂ ਵੀ ਇਤਿਹਾਤ ਵਰਤ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਨਵੇਂ ਕੱਪੜੇ ਲੈਣ ਦੀ ਥਾਂ ਪੁਰਾਣੇ ਕੱਪੜੇ ਪਾਏ ਨੇ ਅਤੇ ਨਵੇਂ ਕੱਪੜਿਆਂ ਦੇ ਪੈਸੇ ਲੋੜਵੰਦਾਂ ਨੂੰ ਦਾਨ ਕੀਤੇ ਹਨ।

ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੀ ਵਿਸ਼ਵ ਦੀ ਸਿਹਤਯਾਬੀ ਦੀ ਅੱਜ ਦੁਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਕੋਈ ਧਰਮ ਨਹੀਂ ਹੁੰਦਾ ਹੈ। ਇਸ ਕਰਕੇ ਆਪਸੀ ਨਫ਼ਰਤ ਛੱਡ ਕੇ ਭਾਈਚਾਰਕ ਸਾਂਝ ਬਣਾਈ ਜਾਵੇ 'ਤੇ ਇਸ ਬਿਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਜਾਵੇ।

For All Latest Updates

ABOUT THE AUTHOR

...view details