ਕੌਮੀ ਖੇਡਾਂ ਦਾ ਉਦਘਾਟਨ ਕਰਨ ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਲੁਧਿਆਣਾ :ਲੁਧਿਆਣਾ 'ਚ ਵੱਖ-ਵੱਖ ਉਮਰ ਦੇ ਤਹਿਤ ਵੱਖ-ਵੱਖ ਕੌਮੀ ਖੇਡਾਂ ਦੀ ਸ਼ੁਰੂਆਤ ਪੀਏਯੂ ਵਿਖੇ ਕੀਤੀ ਗਈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਲਗਾਤਾਰ ਪੰਜਾਬ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਕੋਈ ਵੀਰ ਰਾਜਨੀਤਿਕ ਸਵਾਲ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਸਿੱਖਿਆ ਸਬੰਧੀ ਪੱਤਰਕਾਰਾਂ ਨੂੰ ਕਮੀਆਂ ਉਜਾਗਰ ਕਰਨ ਦੀ ਗੱਲ ਕਹੀ।
ਪਿੰਡਾਂ ਦੇ ਸਕੂਲਾਂ ਵਿੱਚ ਵੱਧ ਹੁੰਦੀ ਹੈ ਜਗ੍ਹਾ : ਇਸ ਮੌਕੇ ਗਿਆਸਪੁਰਾ ਸਕੂਲ ਦੇ ਵਿੱਚ 5200 ਤੋ ਵਧੇਰੇ ਵਿਦਿਆਰਥੀਆਂ ਦੇ ਹੋਣ ਸਬੰਧੀ ਕਮਰਿਆਂ ਦੀ ਆ ਰਹੀ ਦਿੱਕਤ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਕਿਹਾ ਕਿ ਅਸੀਂ ਕਲਾਸ ਰੂਮ ਵਧਾਉਣ ਦੇ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਜਗ੍ਹਾ ਘੱਟ ਹੁੰਦੀ ਹੈ। ਜਦੋਂ ਕਿ ਪਿੰਡਾਂ ਦੇ ਵਿੱਚ ਕਾਫੀ ਜਗ੍ਹਾ ਹੁੰਦੀ ਹੈ ਇਸ ਕਰਕੇ ਕੋਈ ਸਮੱਸਿਆ ਨਹੀਂ ਆਉਂਦੀ, ਇਸ ਮੌਕੇ ਉਹਨਾਂ ਕਿਹਾ ਕਿ ਸਾਡੀ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਬੈਠਕ ਵੀ ਕੀਤੀ ਹੈ। ਉਹਨਾਂ ਕਿਹਾ ਕਿ ਨਿਜੀ ਸਕੂਲਾਂ ਦੀ ਤਰਜ 'ਤੇ ਸਰਕਾਰੀ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਕੋਈ ਸਮੱਸਿਆ ਨਾ ਆਵੇ।
ਹੋਰ ਨਹੀਂ ਹੋਣਗੀਆਂ ਸਕੂਲਾਂ ਚ ਛੁਟੀਆਂ : ਇਸ ਦੌਰਾਨ ਉਹਨਾਂ ਛੁੱਟੀਆਂ ਨੂੰ ਵਧਾਉਣ ਸਬੰਧੀ ਵੀ ਕਿਹਾ ਕਿ ਲੋਕ ਸਭਾ ਚੋਣਾਂ ਆਉਣ ਕਰਕੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਫਰਵਰੀ ਮਹੀਨੇ ਦੇ ਵਿੱਚ ਹੀ ਸ਼ੁਰੂ ਹੋ ਜਾਣਗੀਆਂ। ਮੰਤਰੀ ਬੈਂਸ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਕਾਫੀ ਛੁੱਟੀਆਂ ਮਨਾਈਆਂ ਜਾ ਚੁੱਕੀਆਂ ਹਨ ਇਸ ਕਰਕੇ ਹੋਰ ਛੁੱਟੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਇਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਚੋਣਾਂ ਕਰਕੇ ਇਸ ਵਾਰ ਫਰਵਰੀ ਦੇ ਵਿੱਚ ਹੀ ਪ੍ਰੀਖਿਆਵਾਂ ਲੈ ਲਈਆਂ ਜਾਣਗੀਆਂ। ਉੱਥੇ ਹੀ ਉਹਨਾਂ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਲਈ ਅਤੇ ਸਕੂਲ ਆਫ ਐਮੀਨਸ ਦੇ ਲਈ ਇਕੱਠੇ ਹੀ ਐਂਟਰਨ ਟੈਸਟ ਲਏ ਜਾਣਗੇ ਅਸੀਂ ਉਹਨਾਂ ਦੇ ਆਧਾਰ ਤੇ ਹੀ ਫੀਸਾਂ ਵੀ ਨਿਰਧਾਰਿਤ ਹੋਣਗੀਆਂ।
ਇਸ ਦੌਰਾਨ ਹਰਜੋਤ ਬਹਿਸ ਨੇ ਕਿਹਾ ਕਿ ਪੰਜਾਬ ਦੇ ਵਿੱਚ 20 ਹਜਾਰ ਸਕੂਲ ਹਨ ਅਤੇ ਲਗਭਗ 700 ਦੇ ਕਰੀਬ ਸਕੂਲਾਂ ਦੇ ਵਿੱਚ ਉਹ ਆਪ ਜਾ ਚੁੱਕੇ ਹਨ ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਹਰ ਕਮੀਆਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਸਕੂਲਾਂ ਦੇ ਵਿੱਚ ਇੰਫਰਾਸਟਰਕਚਰ ਨੂੰ ਚੰਗਾ ਬਣਾਇਆ ਜਾ ਰਿਹਾ ਹੈ ਤਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਾਂਗ ਸਰਕਾਰੀ ਸਕੂਲਾਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਸਕਣ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰੀ ਜਾ ਰਹੀ ਹੈ। ਉੱਥੇ ਹੀ ਸਿੱਖਿਆ ਦੇ ਖੇਤਰ ਦੇ ਵਿੱਚ ਹੋਰ ਵੀ ਲਗਾਤਾਰ ਸਰਕਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾ ਸਕੇ।