ਪੰਜਾਬ

punjab

ETV Bharat / state

ED raids at 25 places across Punjab : ED ਨੇ ਪੰਜਾਬ ਭਰ 'ਚ 25 ਥਾਵਾਂ 'ਤੇ ਕੀਤੀ ਛਾਪੇਮਾਰੀ, 66 ਠੇਕੇ ਸੀਲ - ludhiana latest news in Punjabi

ਅਕਸ਼ੈ ਛਾਬੜਾ ਡਰੱਗ ਮਾਮਲੇ ਵਿੱਚ ED ਵੱਲੋਂ ਵੱਖ-ਵੱਖ ਥਾਵਾਂ ਉੱਤੇ (ED raids at 25 places across Punjab) ਛਾਪਾਮਾਰੀ ਕੀਤੀ ਗਈ ਹੈ। ਇਸਦੇ ਨਾਲ ਹੀ 66 ਠੇਕੇ ਵੀ ਸੀਲ ਕੀਤੇ ਗਏ ਹਨ।

ED raids at 25 places across Punjab
ED raids at 25 places across Punjab : ED ਨੇ ਪੰਜਾਬ ਭਰ 'ਚ 25 ਥਾਵਾਂ 'ਤੇ ਕੀਤੀ ਛਾਪੇਮਾਰੀ, 66 ਠੇਕੇ ਸੀਲ

By ETV Bharat Punjabi Team

Published : Oct 31, 2023, 7:21 PM IST

ਈਡੀ ਨੇ ਪੰਜਾਬ ਵਿੱਚ ਕਈ ਥਾਈਂ ਕੀਤੀ ਛਾਪਾਮਾਰੀ।

ਚੰਡੀਗੜ੍ਹ ਡੈਸਕ : ਈਡੀ ਨੇ ਪੰਜਾਬ ਵਿੱਚ 25 ਵੱਖ-ਵੱਖ ਥਾਵਾਂ ਉੱਤੇ ਛਾਪਾਮਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਈਡੀ ਵੱਲੋਂ ਇਹ ਛਾਪਾਮਾਰੀ ਅਕਸ਼ੈ ਛਾਬੜਾ ਡਰੱਗ ਮਾਮਲੇ ਵਿੱਚ ਕੀਤੀ ਗਈ ਹੈ। ਈਡੀ ਨੇ ਲੁਧਿਆਣਾ ਦੇ ਕਥੇੜਾ ਨੌਰੀਆ ਨੇੜੇ ਦਾਲ ਮਾਰਕੀਟ 'ਚ ਵੱਡੇ ਪੱਧਰ ਉੱਤੇ ਛਾਪਾ ਮਾਰਿਆ ਹੈ। ਈਡੀ ਨੇ ਜੇਐਲਪੀਐਲ ਖਿਲਾਫ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇੱਕ ਮਾਮਲਾ ਵੀ ਦਰਜ ਕੀਤਾ ਹੈ। ਇਸ ਸਬੰਧੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ।

66 ਠੇਕੇ ਕੀਤੇ ਸੀਲ :ਜਾਣਕਾਰੀ ਮੁਤਾਬਿਕ ਸੂਬੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਲੁਧਿਆਣਾ ਵਿੱਚ ਏਐਸ ਐਂਡ ਕੰਪਨੀ ਦੇ ਕਰੀਬ 66 ਸ਼ਰਾਬ ਦੇ ਠੇਕੇ ਸੀਲ ਕੀਤੇ ਹਨ। ਇਹ ਠੇਕੇ ਵੀ ਨਸ਼ਾ ਤਸਕਰੀ ਤੋਂ ਕਮਾਏ ਪੈਸਿਆਂ ਨਾਲ ਚਲਾਏ ਜਾ ਰਹੇ ਸਨ। 66 ਸ਼ਰਾਬ ਦੇ ਠੇਕਿਆਂ ਨੂੰ ਈਡੀ ਨੇ ਕਾਰਵਾਈ ਕਰਦਿਆਂ ਜ਼ਬਤ ਕੀਤਾ ਹੈ ਅਤੇ ਐੱਨਸੀਬੀ ਨੇ 34 ਕਿਲੋ ਹੈਰੋਇਨ, 5.470 ਕਿਲੋ ਮੋਰਫਿਨ ਅਤੇ 557 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 23.645 ਕਿਲੋ ਹੋਰ ਨਸ਼ੀਲਾ ਪਾਊਡਰ ਵੀ ਫੜਿਆ ਹੈ। ਇਸ ਮਾਮਲੇ ਵਿੱਚ 16 ਮੁਲਜ਼ਾਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ।

ਇਹ ਵੀ ਖੁਲਾਸਾ ਹੋ ਰਿਹਾ ਹੈ ਕਿ ਅਕਸ਼ੈ ਛਾਬੜਾ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਕਮਾਈ ਕਰੋੜਾਂ ਰੁਪਏ ਦੀ ਡਰੱਗ ਮਨੀ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਵਿੱਚ ਲਗਾਈ ਅਤੇ ਛਾਬੜਾ 3 ਸ਼ਰਾਬ ਗਰੁੱਪਾਂ ਵਿੱਚ ਸਾਂਝੇਦਾਰ ਵੀ ਹੈ। ਨਸ਼ੇ ਦੇ ਪੈਸੇ ਸ਼ਰਾਬ ਦੇ ਸਟਾਕ, ਸੁਰੱਖਿਆ ਅਤੇ ਲਾਇਸੈਂਸ ਫੀਸਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਜੋ ਠੇਕੇ ਇਸ ਵੇਲੇ ਸੀਲ ਕੀਤੇ ਹਨ, ਉਨ੍ਹਾਂ ਵਿੱਚ 53 ਸ਼ਰਾਬ ਦੇ ਠੇਕੇ ਅਤੇ 13 ਉਪ ਠੇਕੇ ਸ਼ਾਮਲ ਹਨ।

ABOUT THE AUTHOR

...view details