ਲੁਧਿਆਣਾ: ਈਡੀ ਵੱਲੋਂ ਲਗਾਤਾਰ ਸਾਬਕਾ ਮੰਤਰੀਆਂ ਦੇ ਵਿਧਾਇਕਾਂ ਦੇ ਘਰ ਛਾਪੇਮਾਰੀ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਲੁਧਿਆਣਾ ਤੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਈਡੀ ਵੱਲੋਂ ਰੇਡ ਮਾਰੀ ਗਈ। ਇਹ ਰੇਡ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਈ ਛਾਪੇਮਾਰੀ ਲਗਭਗ 12 ਘੰਟੇ ਚੱਲੀ ਅਤੇ 8 ਵਜੇ ਦੇ ਕਰੀਬ ਰੇਡ ਖਤਮ ਹੋਈ। ਇਸ ਮਾਮਲੇ ਵਿੱਚ ਮੰਤਰੀ ਦੀ ਪਤਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਵਲੋਂ ਦਸਤਾਵੇਜ ਮੰਗੇ ਗਏ ਸਨ, ਉਹ ਸਾਰੇ ਦਸਤਾਵੇਜ਼ ਦਿਖਾਏ ਗਏ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਈਡੀ ਵੱਲੋਂ ਕੋਈ ਵੀ ਦਸਤਾਵੇਜ਼ ਆਪਣੇ ਨਾਲ ਨਹੀਂ ਲਿਜਾਇਆ ਗਿਆ।
ਰੇਡ ਤੋਂ ਬਾਅਦ ਸਾਬਕਾ ਮੰਤਰੀ ਦੀ ਪਤਨੀ ਮਮਤਾ ਆਸ਼ੂ ਦਾ ਬਿਆਨ, ਕਿਹਾ- ਪੂਰੇ ਘਰ ਦੀ ਲਈ ਤਲਾਸ਼ੀ, ਜਿਹੜੇ ਦਸਤਾਵੇਜ਼ ਮੰਗੇ ਓਹ ਵਿਖਾਏ - ਭਾਰਤ ਭੂਸ਼ਣ ਕਾਂਗਰਸ ਦੇ ਰਹੀ ਰਹਿਣਗੇ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਰੇਡ ਤੋਂ ਬਾਅਦ ਪਤਨੀ ਨੇ ਆਖਿਆ ਕਿ ਈਡੀ ਨੇ ਉਹਨਾਂ ਦੇ ਪੂਰੇ ਘਰ ਦੀ ਤਲਾਸ਼ੀ ਲਈ ਹੈ ਤੇ ਇਸ ਦੌਰਾਨ ਉਹਨਾਂ ਨੇ ਜੋ ਵੀ ਦਸਤਾਵੇਜ਼ ਮੰਗੇ ਅਸੀਂ ਸਭ ਉਹਨਾਂ ਨੂੰ ਦਿਖਾ ਦਿੱਤੇ ਹਨ।
Published : Aug 25, 2023, 11:32 AM IST
ਭਾਰਤ ਭੂਸ਼ਣ ਕਾਂਗਰਸ ਦੇ ਰਹੀ ਰਹਿਣਗੇ: ਮਮਤਾ ਆਸ਼ੂ ਨੇ ਸਾਫ਼-ਸਾਫ਼ ਕਿਹਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਸੀ ਅਤੇ ਕਾਂਗਰਸ ਦੇ ਹੀ ਰਹਿਣਗੇ। ਉਨ੍ਹਾਂ ਭਾਜਪਾ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਜਦੋਂ ਵੀ ਕੋਈ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਇਸ ਦੀ ਜਾਂਚ ਈ ਡੀ ਵੱਲੋਂ ਵੀ ਕੀਤੀ ਜਾਂਦੀ ਹੈ। ਮਮਤਾ ਆਸ਼ੂ ਨੇ ਦੱਸਿਆ ਕਿ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ 5 ਤੋਂ 6 ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਸੀ। ਜਿਸ ਦੌਰਾਨ ਸਾਡੇ ਸਾਰੇ ਘਰ ਦੀ ਤਲਾਸ਼ੀ ਲਈ ਗਈ ਸੀ ਅਤੇ ਅਸੀਂ ਜਾਂਚ 'ਚ ਪੂਰਾ ਸਹਿਯੋਗ ਦਿੱਤਾ।
ਭਾਰਤ ਭੂਸ਼ਣ ਆਸ਼ੂ ਤੋਂ ਪੁੱਛੇ ਸਵਾਲ:ਮਮਤਾ ਆਸ਼ੂ ਨੇ ਆਖਿਆ ਕਿ ਜਾਂਚ ਦੌਰਾਨ ਈਡੀ ਵੱਲੋਂ ਆਸ਼ੂ ਤੋਂ ਸਵਾਲ ਕੀਤੇ ਗਏ, ਜਿੰਨ੍ਹਾਂ ਦੇ ਜਵਾਬ ਦਿੱਤੇ ਗਏ। ਉਨ੍ਹਾਂ ਆਖਿਆ ਕਿ ਅਧਿਕਾਰੀਆਂ ਵੱਲੋਂ ਕੋਈ ਬਹੁਤੀ ਗੱਲਬਾਤ ਨਹੀਂ ਕੀਤੀ ਗਈ। ਕਾਬਲੇਜ਼ਿਕਰ ਹੈ ਕ ਈਡੀ ਦੀ ਰੇਡ ਤੋਂ ਬਾਅਦ ਖੁਦ ਭਾਰਤ ਭੂਸ਼ਣ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਹੁੰਦੀ ਹੈ।