ਲੁਧਿਆਣਾ: ਜਿੱਥੇ ਸਮੁੱਚੇ ਦੇਸ਼ ਵਿੱਚ ਦੁਸਹਿਰੇ ਦਾ ਤਿਉਹਾਰ ਰਾਵਣ ਦਹਿਣ ਕਰਕੇ ਮਨਾਇਆ ਜਾਂਦਾ ਹੈ ਉੱਥੇ ਹੀ ਪਾਇਲ ਸ਼ਹਿਰ ਵਿੱਚ ਦੁਸਹਿਰਾ ਰਾਵਣ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ। ਪਾਇਲ ਸ਼ਹਿਰ ਦੇ ਰਾਮ ਮੰਦਰ ਵਿੱਚ ਪੱਕੇ ਤੌਰ ਉੱਤੇ ਸੀਮੈਂਟ ਨਾਲ ਬਣੇ ਹੋਏ ਰਾਵਣ ਦੇ ਬੁੱਤ ਦੀ ਪੂਜਾ ਕੀਤੀ ਜਾਂਦੀ ਹੈ। ਇੱਥੋਂ ਦੇ ਵਾਸੀਆਂ ਦਾ ਮੰਨਣਾ ਹੈ ਕਿ ਰਵਾਣ ਚਾਰ ਵੇਦਾਂ ਦਾ ਗਿਆਨੀ ਤੇ 6 ਸ਼ਾਸਤਰਾਂ ਦੇ ਧਿਆਤਾ ਸੀ।
ਪ੍ਰਕਾਸ਼ ਦੂਬੇ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ 1835 ਵਿੱਚ ਇਸ ਮੰਦਰ ਦੀ ਉਸਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਮ ਮੰਦਰ ਦੀ ਉਸਾਰੀ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੀ ਕੋਈ ਔਲਾਦ ਨਹੀਂ ਸੀ ਜਿਸ ਮਗਰੋਂ ਉਹ ਜੰਗਲਾਂ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਨੂੰ ਕੁਝ ਰਿਸ਼ੀ ਮਿਲੇ। ਉਨ੍ਹਾਂ ਰਿਸ਼ੀਆਂ ਨੇ ਬਜ਼ੁਰਗਾਂ ਨੂੰ ਰਾਮ ਮੰਦਰ ਦੀ ਉਸਾਰੀ ਕਰਨ ਲਈ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮ ਮੰਦਰ ਨੂੰ ਬਣਾਇਆ ਤੇ ਫਿਰ ਉਨ੍ਹਾਂ ਬਜ਼ੁਰਗਾਂ ਦੇ ਘਰ ਦੁਸਹਿਰੇ ਵਾਲੇ ਦਿਨ ਪੁੱਤਰ ਹੋਏ।