ਖੰਨਾ,ਲੁਧਿਆਣਾ: ਖੰਨਾ-ਚੰਡੀਗੜ੍ਹ ਰੋਡ 'ਤੇ ਪਿੰਡ ਮਲਕਪੁਰ ਨੇੜੇ ਪੁਲਿਸ ਨਾਕੇ 'ਤੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ। ਇੱਥੇ ਥਾਣੇਦਾਰ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ ਗਿਆ। ਗੰਭੀਰ ਜ਼ਖਮੀ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਨੂੰ ਦੇਖਦੇ ਹੋਏ ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਪੁਲਿਸ ਇੰਸਪੈਕਟਰ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ (Refer to PGI Chandigarh) ਕਰ ਦਿੱਤਾ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ।
Police Inspector hit by motorcycle: ਖੰਨਾ 'ਚ ਨਾਕੇ ਦੌਰਾਨ ਇੰਸਪੈਕਟਰ 'ਤੇ ਚੜ੍ਹਾਇਆ ਮੋਟਰਸਾਈਕਲ, ਹਾਲਤ ਨਾਜ਼ੁਕ, ਪੀਜੀਆਈ ਰੈਫਰ - Police Inspector was severely hit
ਖੰਨਾ ਵਿੱਚ ਪੁਲਿਸ ਨਾਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨੇ ਤੇਜ਼ ਰਫਤਾਰ ਮੋਟਰਸਾਈਕਲ ਥਾਣੇਦਾਰ ਦੇ ਉੱਤੇ ਚੜ੍ਹਾ ਦਿੱਤਾ। ਇਸ ਦੌਰਾਨ ਥਾਣੇਦਾਰ ਗੰਭੀਰ ਜ਼ਖ਼ਮੀ (Police officer seriously injured) ਹੋ ਗਿਆ ਅਤੇ ਉਸ ਨੂੰ ਪੀਜੀਆਈ ਇਲਾਜ ਲਈ ਪਹੁੰਚਿਆ ਗਿਆ। ਹਾਦਸੇ ਵਿੱਚ ਮੋਟਰਸਾਈਕਲ ਚਾਲਕ ਵੀ ਜ਼ਖ਼ਮੀ ਹੋਇਆ ਹੈ।
Published : Sep 21, 2023, 10:45 AM IST
ਨਾਕੇਬੰਦੀ ਦੌਰਾਨ ਵਾਪਰੀ ਘਟਨਾ: ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਵੱਲੋਂ ਰਾਤ ਨੂੰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਮਲਕਪੁਰ ਨੇੜੇ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਇਕ ਮੋਟਰਸਾਈਕਲ ਸਵਾਰ ਖੰਨਾ ਵੱਲ ਆ ਰਿਹਾ ਸੀ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਇਸ ਨੌਜਵਾਨ ਨੇ ਮੋਟਰਸਾਈਕਲ ਦੀ ਸਪੀਡ ਵਧਾ ਦਿੱਤੀ। ਤੇਜ਼ ਰਫ਼ਤਾਰ ਹੋਣ ਕਾਰਨ ਉਹ ਮੋਟਰਸਾਈਕਲ ਤੋਂ ਕੰਟਰੋਲ ਗੁਆ ਬੈਠਾ ਅਤੇ ਸਿੱਧਾ ਥਾਣੇਦਾਰ ਦੇ ਉੱਪਰ ਮੋਟਰਸਾਇਕਲ ਚੜ੍ਹਾ ਦਿੱਤਾ। ਲਹੂ-ਲੁਹਾਣ ਹੋਏ ਥਾਣੇਦਾਰ ਨੂੰ ਪੁਲਿਸ ਪਾਰਟੀ ਨੇ ਆਪਣੀ ਗੱਡੀ ਵਿੱਚ ਹਸਪਤਾਲ ਦਾਖਲ ਕਰਾਇਆ।
ਹੱਥ ਬੁਰੀ ਤਰ੍ਹਾਂ ਜ਼ਖ਼ਮੀ, ਸਰਜਰੀ ਹੋਵੇਗੀ: ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਆਕਾਸ਼ ਨੇ ਦੱਸਿਆ ਕਿ ਇੰਸਪੈਕਟਰ ਦਾ ਹੱਥ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਸਰਜਰੀ ਦੀ ਲੋੜ ਹੈ। ਬੀਪੀ ਨਾਰਮਲ ਨਹੀਂ ਹੋ ਰਿਹਾ ਸੀ। ਸਰੀਰ 'ਤੇ ਹੋਰ ਵੀ ਸੱਟਾਂ ਲੱਗੀਆਂ। ਇਸ ਲਈ ਉਹਨਾਂ ਵੱਲੋਂ ਲੋੜੀਂਦੀ ਫਸਟ ਏਡ ਦੇ ਕੇ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਲਤ ਠੀਕ ਹੈ। ਦੰਦਾਂ ਉਪਰ ਸੱਟਾਂ ਹਨ। ਪਰਿਵਾਰ ਵਾਲੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਏ ਹਨ।
- India's first turban traveler: ਕਾਰ 'ਤੇ ਵਿਸ਼ਵ ਦੀ ਸੈਰ ਕਰਨ ਵਾਲੇ ਅਮਰਜੀਤ ਸਿੰਘ ਦੇਸ਼ ਦੇ ਪਹਿਲੇ ਟਰਬਨ ਟਰੈਵਲਰ, ਹੁਣ ਤੱਕ 30 ਦੇਸ਼ਾਂ ਦੀ ਕਰ ਚੁੱਕੇ ਨੇ ਸੈਰ
- Elephants in danger: ਭਾਰਤ 'ਚ ਪਿਛਲੇ 14 ਸਾਲਾਂ ਦੌਰਾਨ 1,357 ਹਾਥੀਆਂ ਦੀ ਹੋਈ ਬੇਵਕਤੀ ਮੌਤ, 898 ਹਾਥੀਆਂ ਦੀ ਕਰੰਟ ਲੱਗਣ ਨਾਲ ਗਈ ਜਾਨ,RTI ਰਾਹੀਂ ਖ਼ੁਲਾਸਾ
- Indian Govt Issued Advisory : ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ 'ਐਡਵਾਈਜ਼ਰੀ' ਜਾਰੀ, ਪੜ੍ਹੋ ਕੇਂਦਰ ਸਰਕਾਰ ਨੇ ਕੀ ਕਿਹਾ...
ਐੱਸਐੱਸਪੀ ਕੌਂਡਲ ਨੇ ਜਾਣਿਆ ਹਾਲ:ਇਸ ਘਟਨਾ ਦੀ ਸੂਚਨਾ ਮਿਲਣ ’ਤੇ ਐੱਸਐੱਸਪੀ ਅਮਨੀਤ ਕੌਂਡਲ ਨੇ ਤੁਰੰਤ ਜ਼ਖ਼ਮੀ ਥਾਣੇਦਾਰ ਦਾ ਹਾਲ ਜਾਣਿਆ। ਸਦਰ ਥਾਣੇ ਦੇ ਐੱਸਐੱਚਓ ਹਰਦੀਪ ਸਿੰਘ ਨੇ ਆਪਣੇ ਫੋਨ ਰਾਹੀਂ ਐੱਸਐੱਸਪੀ ਕੌਂਡਲ ਦੀ ਗੱਲ ਜਖ਼ਮੀ ਥਾਣੇਦਾਰ ਨਾਲ ਕਰਵਾਈ । ਐੱਸਐੱਸਪੀ ਨੇ ਥਾਣੇਦਾਰ ਨੂੰ ਹੌਸਲਾ ਦਿੱਤਾ ਅਤੇ ਨਾਲ ਹੀ ਐੱਸਐੱਚਓ ਨੂੰ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ।