ਖੰਨਾ: ਕੁਝ ਦਿਨ ਪਹਿਲਾਂ ਖੰਨਾ ਦੇ ਪਿੰਡ ਰਸੂਲੜਾ ਦੇ ਕਾਂਗਰਸੀ ਸਰਪੰਚ ਸਮੇਤ 12 ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ 'ਚ ਕਾਂਗਰਸ ਵੱਲੋਂ ਧਰਨਾ ਦਿੱਤਾ ਗਿਆ। ਐਸਡੀਐਮ ਦਫ਼ਤਰ ਦੇ ਬਾਹਰ ਦਿੱਤੇ ਇਸ ਧਰਨੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ। ਰਾਜਾ ਵੜਿੰਗ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਝੂਠੇ ਕੇਸ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। (Congress Protest) (Congress demonstration in Khanna)
ਸਿਆਸੀ ਬਦਲੇ 'ਤੇ ਉਤਰੀ ਸਰਕਾਰ: ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਨੰਬਰਦਾਰਾਂ ਤੋਂ ਜ਼ਬਰਦਸਤੀ ਹਲਫੀਆ ਬਿਆਨ ਲਿਆ ਗਿਆ ਅਤੇ ਇਸ ਨੂੰ ਆਧਾਰ ਬਣਾ ਕੇ ਕਾਂਗਰਸੀ ਸਰਪੰਚ ਗੁਰਦੀਪ ਸਿੰਘ ਸਮੇਤ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜੇਕਰ ਕੋਈ ਹਲਫ਼ਨਾਮਾ ਦੇ ਕੇ ਮੇਰਾ ਜਾਂ ਕਿਸੇ ਹੋਰ ਆਗੂ ਦਾ ਨਾਂ ਲਿਖਦਾ ਹੈ ਤਾਂ ਕੀ ਕੇਸ ਦਰਜ ਹੋਵੇਗਾ? ਇਹ ਇੱਕ ਤਰ੍ਹਾਂ ਦਾ ਸਿਆਸੀ ਬਦਲਾ ਹੈ। ਜਿਸ ਨੂੰ ਕਾਂਗਰਸ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਦੌਰਾਨ ਏਡੀਸੀ ਨੂੰ ਮੰਗ ਪੱਤਰ ਸੌਂਪ ਕੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
ਆਈਜੀ ਨੇ ਦੁਆਰਾ ਜਾਂਚ ਦਾ ਦਿੱਤਾ ਭਰੋਸਾ: ਦੂਜੇ ਪਾਸੇ ਆਈਜੀ ਵੱਲੋਂ ਭਰੋਸਾ ਮਿਲਿਆ ਕਿ ਮਾਮਲੇ ਦੀ ਜਾਂਚ ਖੰਨਾ ਤੋਂ ਬਾਹਰ ਜਗਰਾਉਂ ਵਿੱਚ ਦੁਬਾਰਾ ਕਰਵਾਈ ਜਾਵੇਗੀ। ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ਵਿੱਚ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ ਤੇ ਸੜਕਾਂ ਜਾਮ ਕਰਨਗੇ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਇਸ ਦੇ ਗੰਭੀਰ ਸਿੱਟੇ ਨਿਕਲਣਗੇ ਤੇ ਹਰ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ।