ਲੁਧਿਆਣਾ: ਐਸਸੀ/ਐਸਟੀ ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਵਿਜੇ ਸਾਂਪਲਾ ਪਹਿਲੀ ਵਾਲੇ ਲੁਧਿਆਣਾ ਦੇ ਬੀਜੇਪੀ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਜਿਥੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।
ਵਿਜੇ ਸਾਂਪਲਾ ਦੀ ਇਸ ਪਲੇਠੀ ਫੇਰੀ ਮੌਕੇ ਕੋਵਿਡ-19 ਦੇ ਚਲਦੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀਆਂ ਧੱਜੀਆਂ ਸ਼ਰੇਆਮ ਉਡਦੀਆਂ ਦਿਖਾਈ ਦਿੱਤੀਆਂ। ਜਿਥੇ ਕਿਸੇ ਵੀ ਭਾਜਪਾ ਵਰਕਰ ਦੇ ਮਾਸਕ ਨਹੀਂ ਪਾਇਆ ਹੋਇਆ ਸੀ, ਉਥੇ ਖ਼ੁਦ ਵਿਜੇ ਸਾਂਪਲਾ ਵੀ ਮਾਸਕ ਤੋਂ ਬਿਨਾਂ ਮੀਟਿੰਗ ਕਰ ਕੇ ਚਲਦੇ ਬਣੇ। ਇਸ ਮੌਕੇ ਸੋਸ਼ਲ ਡਿਸਟੈਂਸਿੰਗ ਵੀ ਕਿਤੇ ਦਿਖਾਈ ਨਹੀਂ ਦਿੱਤੀ। ਬੀਜੇਪੀ ਵਰਕਰ ਇਕ ਦੂਜੇ ਤੋਂ ਅੱਗੇ ਨਿਕਲਦੇ ਦੇਖੇ ਗਏ।
ਸਾਂਪਲਾ ਦੀ ਲੁਧਿਆਣਾ ਫੇਰੀ ਦੌਰਾਨ ਕੋਵਿਡ-19 ਹਦਾਇਤਾਂ ਦੀਆਂ ਉਡੀਆਂ ਧੱਜੀਆਂ ਇਸ ਮੌਕੇ ਵਿਜੇ ਸਾਂਪਲਾ ਨੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਕਰਨ ਤੋਂ ਇਹ ਕਹਿ ਕੇ ਕਿਨਾਰਾ ਕਰ ਲਿਆ ਕਿ ਅੱਜ ਉਹ ਬੀਜੇਪੀ ਦੇ ਨੇਤਾ ਨਹੀਂ ਸਗੋਂ ਐਸਸੀ/ਐਸਟੀ ਕਮਿਸ਼ਨ ਦੇ ਚੇਅਰਮੈਨ ਹਨ। ਅੱਜ ਉਹ ਆਪਣੇ ਭਾਈਚਾਰੇ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਜਾਣਨ ਆਏ ਹਨ।ਜਿਨਾਂ ਦੇ ਜਲਦ ਨਿਪਟਾਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਭਾਈਚਾਰੇ ਦੀਆਂ ਮੁਸ਼ਕਿਲਾਂ ਸਮਝਣ ਤੇ ਉਨ੍ਹਾਂ ਦੇ ਹੱਲ ਲਈ ਬਹੁਤ ਜਲਦ ਇਕ ਪੈਨਲ ਬਣਾਇਆ ਜਾਵੇਗਾ। ਐਸਸੀ ਵਜ਼ੀਫਿਆਂ ਦੇ ਸਬੰਧ ਵਿੱਚ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਹੈ ਕਿ ਵਿਦਿਆਰਥੀਆਂ ਤੱਕ ਉਨ੍ਹਾਂ ਦਾ ਬਣਦਾ ਹੱਕ ਪਹੁਚਾਇਆ ਜਾਵੇ।