ਪੰਜਾਬ

punjab

By

Published : Apr 28, 2021, 2:14 PM IST

ETV Bharat / state

ਲੁਧਿਆਣਾ ’ਚ ਪੁਲਿਸ ਪ੍ਰਸ਼ਾਸਨ ਨੇ ਫਲੈਗ ਮਾਰਚ ਕੱਢ ਕਰਵਾਈਆਂ ਦੁਕਾਨਾਂ ਬੰਦ

ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਸਰਕਾਰੀ ਹੁਕਮਾਂ ਦੇ ਚੱਲਦੇ ਹੀ ਸ਼ਹਿਰ ਵਿੱਚ ਦੁਕਾਨਾਂ ਨੂੰ ਪੰਜ ਵਜੇ ਹੀ ਬੰਦ ਕਰਵਾ ਦਿੱਤਾ ਗਿਆ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਗਿਆ ਅਤੇ ਦੁਕਾਨਦਾਰ ਪੰਜ ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਪਰਤ ਗਏ।

ਲੁਧਿਆਣਾ ’ਚ ਪੁਲਿਸ ਪ੍ਰਸ਼ਾਸਨ ਨੇ ਫਲੈਗ ਮਾਰਚ ਕੱਢ ਕਰਵਾਈਆਂ ਦੁਕਾਨਾਂ ਬੰਦ
ਲੁਧਿਆਣਾ ’ਚ ਪੁਲਿਸ ਪ੍ਰਸ਼ਾਸਨ ਨੇ ਫਲੈਗ ਮਾਰਚ ਕੱਢ ਕਰਵਾਈਆਂ ਦੁਕਾਨਾਂ ਬੰਦ

ਲੁਧਿਆਣਾ: ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਸਰਕਾਰੀ ਹੁਕਮਾਂ ਦੇ ਚੱਲਦੇ ਹੀ ਸ਼ਹਿਰ ਵਿੱਚ ਦੁਕਾਨਾਂ ਨੂੰ ਪੰਜ ਵਜੇ ਹੀ ਬੰਦ ਕਰਵਾ ਦਿੱਤਾ ਗਿਆ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਗਿਆ ਅਤੇ ਦੁਕਾਨਦਾਰ ਪੰਜ ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਪਰਤ ਗਏ। ਹਾਲਾਂਕਿ ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਲਗਾਤਾਰ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਗਈ।

ਵਪਾਰੀ ਵਰਗ ਸਰਕਾਲ ਦੇ ਫੈਸਲੇ ਤੋਂ ਨਾਰਾਜ਼

ਦੂਜੇ ਪਾਸੇ ਵਪਾਰੀ ਵਰਗ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਚਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਦੁਕਾਨਦਾਰ ਕਰਦੇ ਵਿਖਾਈ ਦਿੱਤੇ ਲੁਧਿਆਣਾ ਦੇ ਭੀੜ ਵਾਲੇ ਬਾਜ਼ਾਰ ਸ਼ਾਮ 6 ਵਜੇ ਤੱਕ ਖਾਲੀ ਹੋ ਚੁੱਕੇ ਸਨ ਅਤੇ ਤਿੰਨ ਦੁਕਾਨਾਂ ਬੰਦ ਹੋਣ ਕਰਕੇ ਗਾਹਕ ਵੀ ਵਾਪਿਸ ਚਲੇ ਗਏ

ਇਹ ਵੀ ਪੜੋ: ਜ਼ਮੀਨੀ ਵਿਵਾਦ, ਝਗੜੇ 'ਚ ਇੱਕ ਧਿਰ ਦੇ 4 ਜ਼ਖ਼ਮੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਸ਼ਹਿਰਾਂ ਦੇ ਵਿੱਚ ਪੰਜ ਵਜੇ ਤੋਂ ਦੁਕਾਨਾਂ ਬੰਦ ਕਰਵਾ ਦੇਵੇਗੀ ਅਤੇ 6 ਵਜੇ ਤੋਂ ਕਰਫਿਊ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਹਫਤਾਵਰੀ ਲੌਕਡਾਊਨ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਤੌਰ ’ਤੇ ਲਗਾਇਆ ਜਾਵੇਗਾ।

ABOUT THE AUTHOR

...view details