ਪੰਜਾਬ

punjab

ETV Bharat / state

ਲੁਧਿਆਣਾ 'ਚ ਪਾਣੀ ਦੇ ਤੇਜ਼ ਵਹਾ ਕਰਕੇ ਟੁੱਟਿਆ ਪੁਲ, ਪਿੰਡਾਂ ਨੂੰ ਜੋੜਨ ਵਾਲਾ ਰਾਹ ਹੋਇਆ ਬੰਦਾ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ

ਲੁਧਿਆਣਾ ਵਿੱਚ ਬਰਸਾਤ ਤੋਂ ਮੁੱਲਾਪੁਰ ਦਾਖਾਂ ਅੰਦਰ ਦੋ ਸਾਲ ਪਹਿਲਾਂ ਬਣਿਆ ਪੁਲ ਪਾਣੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਿਆ। ਪੁਲ ਟੁੱਟਣ ਕਾਰਣ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲਾ ਰਸਤਾ ਬੰਦ ਹੋ ਗਿਆ ਅਤੇ ਸਥਾਨਕਵਾਸੀ ਪਰੇਸ਼ਾਨ ਹੋਣ ਕਰਕੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕਰ ਰਹੇ ਨੇ।

Due to the rapid flow of water in Ludhiana, the bridge connecting the villages was broken
ਲੁਧਿਆਣਾ 'ਚ ਪਾਣੀ ਦੇ ਤੇਜ਼ ਵਹਾ ਕਰਕੇ ਟੁੱਟਿਆ ਪੁਲ, ਪਿੰਡਾਂ ਨੂੰ ਜੋੜਨ ਵਾਲਾ ਰਾਹ ਹੋਇਆ ਬੰਦਾ

By

Published : Jul 12, 2023, 12:48 PM IST

ਪਿੰਡਾਂ ਨੂੰ ਜੋੜਨ ਵਾਲਾ ਪੁੱਲ ਟੁੱਟਿਆ

ਲੁਧਿਆਣਾ: ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਵਿੱਚ ਦੋ ਸਾਲ ਪਹਿਲਾਂ ਬਣਿਆ ਪੁਲ ਅੱਜ ਟੁੱਟ ਗਿਆ ਹੈ। ਇਸ ਪੁੱਲ ਦੇ ਰਾਹੀਂ ਕਈ ਪਿੰਡ ਭੁਖੜੀ ਕਲਾਂ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨਾਲ ਸੰਪਰਕ ਟੁੱਟਣ ਕਾਰਨ ਪਿੰਡ ਵਾਸੀ ਕਾਫੀ ਪਰੇਸ਼ਾਨ ਹਨ, ਕਿਉਂਕਿ ਕਈ ਪਿੰਡਾਂ ਦੀ ਜ਼ਮੀਨ ਪੁੱਲ ਤੋਂ ਪਾਰ ਲਗਦੀ ਹੈ। ਕਾਂਗਰਸ ਦੇ ਕਾਰਜਕਾਲ ਵੇਲੇ ਇਹ ਪੁਲ ਬਣਾਇਆ ਗਿਆ ਸੀ। ਹੁਣ ਵੱਡਾ ਸਵਾਲ ਇਹ ਵੀ ਹੈ ਕਿ ਪੁਲ ਦੀ ਉਸਾਰੀ ਵੇਲੇ ਕਿਸ ਤਰ੍ਹਾਂ ਦੇ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਸੀ ਜੋ ਇਹ ਪੁਲ ਇੰਨੀ ਛੇਤੀ ਢਹਿ-ਢੇਰੀ ਹੋ ਗਿਆ।

ਦੋ ਸਾਲ ਪਹਿਲਾਂ ਬਣਿਆ ਪੁਲ ਢਹਿ-ਢੇਰੀ:ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਫਸਰ ਆਕੇ ਮੌਕੇ ਦਾ ਜਾਇਜ਼ਾ ਲੈ ਕੇ ਗਏ ਹਨ। ਲੋਕਾਂ ਮੁਤਾਬਿਕ ਸਥਾਨ ਵਿਧਾਇਕ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਪੁਲ ਦੀ ਮੁੜ ਤੋਂ ਉਸਾਰੀ ਜਲਦ ਹੀ ਕਰਵਾਈ ਜਾਵੇਗੀ। ਬੁੱਢੇ ਨਾਲੇ ਵਿੱਚ ਆਏ ਸਤਲੁਜ ਦਰਿਆ ਦੇ ਪਾਣੀ ਕਰਕੇ ਇਹ ਪੁਲ ਢੇਹ-ਢੇਰੀ ਹੋ ਗਿਆ। ਇਸ ਦੀ ਜਾਂਚ ਦੇ ਲਈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ।


ਪਿੰਡ ਵਾਸੀਆਂ ਨੇ ਮਦਦ ਲਈ ਗੁਹਾਰ ਲਾਈ: ਪਿੰਡ ਭੁਖਰੀ ਕਲਾਂ ਦੇ ਸਰਪੰਚ ਨੇ ਕਿਹਾ ਕਿ ਦੋ ਸਾਲ ਪਹਿਲਾਂ ਇਸ ਪੁਲ ਦੀ ਉਸਾਰੀ ਹੋਈ ਸੀ। ਪਾਣੀ ਜ਼ਿਆਦਾ ਆਉਣ ਕਰਕੇ ਪੁਲ ਟੁੱਟ ਗਿਆ ਹੈ ਅਤੇ ਕਈ ਪਿੰਡਾਂ ਦਾ ਸੰਪਰਕ ਆਪਸ ਵਿੱਚ ਖਤਮ ਹੋ ਚੁੱਕਾ ਹੈ, ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਲੋਕਾਂ ਦੀ ਜ਼ਮੀਨਾਂ ਦੂਜੇ ਪਿੰਡਾਂ ਦੇ ਵਿੱਚ ਹੈ ਜੋ ਕਿ ਝੋਨੇ ਦੀ ਫ਼ਸਲ ਲਗਾ ਰਹੇ ਹਨ। ਹਾਲੇ ਝੋਨਾ ਪੂਰੀ ਤਰ੍ਹਾਂ ਨਹੀਂ ਲਗਾਇਆ ਅਤੇ ਪੁਲ ਟੁੱਟ ਗਿਆ। ਹੁਣ ਦੂਜੇ ਪਾਸੇ ਜਾਣ ਲਈ ਸਾਨੂੰ ਪੰਜ ਤੋਂ ਸੱਤ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਇਸ ਨਾਲ ਸਾਡਾ ਖਰਚਾ ਵੀ ਵਧੇਗਾ ਅਤੇ ਨਾਲ ਹੀ ਸਮਾਂ ਵੀ ਖਰਾਬ ਹੋਵੇਗਾ। ਪਿੰਡ ਦੇ ਸਰਪੰਚ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਪੁਲ ਦੀ ਮੁੜ ਉਸਾਰੀ ਕਰਵਾਈ ਜਾਵੇ। ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦੋ ਸਾਲ ਪਹਿਲਾਂ ਬਣਿਆ ਪੁੱਲ ਇੰਨੀ ਛੇਤੀ ਕਿਵੇਂ ਢਹਿ-ਢੇਰੀ ਹੋ ਗਿਆ ਇਸ ਦੀ ਵੀ ਜਾਂ ਚ ਕਰਵਾਈ ਜਾਵੇ।



ABOUT THE AUTHOR

...view details