ਲੁਧਿਆਣਾ: ਪੰਜਾਬ ਵਿੱਚ ਆਉਂਦੇ ਦਿਨਾਂ ਅੰਦਰ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਜਿਸ ਤਰ੍ਹਾਂ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਵਿੱਚ ਬਿਜਲੀ ਦੀ ਇਸ ਸੀਜ਼ਨ ਦੌਰਾਨ ਮੰਗ 15 ਹਜ਼ਾਰ ਕਿਲੋਵਾਟ ਤੱਕ ਪਹੁੰਚ ਸਕਦੀ ਹੈ, ਜਦਕਿ ਸੂਬਾ ਫ਼ਿਲਹਾਲ 6600 ਕਿਲੋਵਾਟ ਬਿਜਲੀ ਵੀ ਪੈਦਾ ਕਰ ਪਾ ਰਿਹਾ ਹੈ। ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਕਾਰੋਬਾਰੀ ਘਬਰਾਏ ਹੋਏ ਹਨ। ਪਹਿਲਾਂ ਹੀ ਮੰਦੀ ਦੇ ਦੌਰ ਚੋਂ ਲੰਘ ਰਹੇ ਸਨਅਤ ਲਈ ਨਵਾਂ ਡਰ ਪੈਦਾ ਹੋ ਗਿਆ ਹੈ।
ਪੰਜਾਬ ਦੇ ਕਈ ਯੂਨਿਟ ਬੰਦ: ਪੰਜਾਬ ਦੇ 6 ਬਿਜਲੀ ਪੈਦਾ ਕਰਨ ਵਾਲੇ ਪਾਵਰ ਗ੍ਰਿਡ ਬੰਦ ਹਨ, ਜਿਨ੍ਹਾਂ ਵਿੱਚ 4 ਪਲਾਂਟ ਬਠਿੰਡਾ ਵਿੱਚ ਅਤੇ 2 ਪਲਾਂਟ ਰੋਪੜ ਦੇ ਵਿੱਚ ਸਥਿਤ ਹਨ। ਇਨ੍ਹਾਂ ਪਾਵਰ ਪਲਾਂਟ ਬੰਦ ਹੋਣ ਕਰਕੇ 800 ਮੈਗਾਵਾਟ ਬਿਜਲੀ ਘੱਟ ਪੈਦਾ ਹੋ ਰਹੀ ਹੈ ਜਿਸ ਕਰਕੇ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਅਤੇ ਬਿਜਲੀ ਦੀ ਪੈਦਾਵਾਰ ਘੱਟ ਰਹੀ ਹੈ। ਬਿਜਲੀ ਸੰਕਟ ਕਰਕੇ ਵਾਪਰੀਆਂ ਮੁਤਾਬਕ ਕੱਟ ਹੁਣ ਤੋਂ ਹੀ ਲਗਣੇ ਸ਼ੁਰੂ ਹੋ ਚੁੱਕੇ ਹਨ। ਹਰ ਸਾਲ ਬਿਜਲੀ ਦੇ ਨਵੇਂ ਉਪਭੋਗਤਾ ਦੀ ਤਦਾਦ ਵੱਧਦੀ ਜਾ ਰਹੀ ਹੈ।
ਕਿੰਨੀ ਖਪਤ: ਪੰਜਾਬ ਵਿੱਚ, ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2020-21 ਦੇ ਲਈ ਵੱਧ ਤੋਂ ਵੱਧ ਮੰਗ 13145 ਮੈਗਾਵਾਟ ਤੱਕ ਪੁੱਜ ਗਈ ਸੀ, 2021-22 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਡਿਮਾਂਡ 15 ਹਜ਼ਾਰ 13 ਮੈਗਾਵਾਟ ਤੱਕ ਪੁੱਜ ਗਈ ਸਾਲ 2023 ਚ ਗਰਮੀਂ ਵੱਧ ਹੋਣ ਕਰਕੇ ਖਪਤ 15 ਹਜ਼ਾਰ 600 ਮੈਗਾਵਾਟ ਤੋਂ ਵੱਧ ਤੱਕ ਪੁੱਜ ਸਕਦੀ ਹੈ। ਅਜਿਹੇ ਚ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਬਿਜਲੀ ਖਰੀਦਣੀ ਪੈ ਸਕਦੀ ਹੈ। ਬਿਜਲੀ ਦੀ ਪੂਰਤੀ ਕਰਨਾ ਸਰਕਾਰ ਲਈ ਵਡੀ ਚੁਣੌਤੀ ਹੈ, 600 ਬਿਜਲੀ ਦੀ ਯੂਨਿਟ ਮੁਆਫ ਕਰਨ ਕਰਕੇ ਵੀ ਬਿਜਲੀ ਦੀ ਖ਼ਪਤ ਹੋਰ ਵੱਧ ਰਹੀ ਹੈ।