ਬਿਜਲੀ ਦੀਆਂ ਕੀਮਤ ਦਰਾਂ ਵਿੱਚ ਵਾਧਾ ਲੁਧਿਆਣਾ: ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾ ਵਿੱਚ ਮੁੜ ਤੋਂ ਵਾਧਾ ਹੋਇਆ ਹੈ। ਪੰਜਾਬ ਸਟੇਟ ਪਾਵਰ ਕਾਮ ਵੱਲੋਂ ਬੀਤੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰਕੇ ਕੀਮਤਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ ਇਸ ਦਾ ਬੋਝ ਆਮ ਲੋਕਾਂ 'ਤੇ ਨਹੀਂ ਪੈਣ ਦਿੱਤਾ ਜਾਵੇਗਾ ਅਤੇ 600 ਯੂਨਿਟ ਬਿਜਲੀ ਪਹਿਲਾਂ ਵਾਂਗ ਹੀ ਮੁਫ਼ਤ ਰਹੇਗੀ। ਕਾਰੋਬਾਰੀਆਂ ਨੇ ਇਸ ਨੂੰ ਸਲਾਨਾ 18 ਹਜ਼ਾਰ ਕਰੋੜ ਦਾ ਉਨ੍ਹਾਂ 'ਤੇ ਬੋਝ ਦੱਸਿਆ ਹੈ। ਅੱਜ ਤੋਂ ਹੀ ਬਿਜਲੀ ਦੀਆਂ ਵਧੀਆਂ ਕੀਮਤਾਂ ਲਾਗੂ ਹੋ ਗਈਆਂ ਹਨ।
ਘਰੇਲੂ ਵਰਤੋਂ 'ਚ ਵਾਧਾ:ਬਿਜਲੀ ਦੀਆਂ ਕੀਮਤਾਂ ਦੇ ਵਿਚ 1.5 ਮਹੀਨੇ ਬਾਅਦ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ। ਪਹਿਲਾ ਘਰੇਲੂ ਵਰਤੋਂ ਲਈ ਬਿਜਲੀ ਦੀ ਪ੍ਰਤੀ ਯੁਨਿਟ ਜੋ 3.49 ਰੁਪਏ ਸੀ ਉਹ ਹੁਣ ਵਧ ਕੇ 4.19 ਰੁਪਏ ਹੋ ਗਈ ਹੈ ਇਸ ਤੋਂ ਇਲਾਵਾ ਜੋ ਬਿਜਲੀ ਦੀ ਯੂਨਿਟ ਪਹਿਲਾਂ 6.63 ਰੁਪਏ ਸੀ ਉਹ ਹੁਣ ਵਧ ਕੇ 6.96 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 20 ਕਿਲੋਵਾਟ ਤੋਂ ਵੱਧ ਕਮਰਸ਼ੀਅਲ ਬਿਜਲੀ ਦੇ ਫਿਕਸ ਚਾਰਜ ਦੇ ਨਾਲ ਪ੍ਰਤੀ ਯੂਨਿਟ 6.35 ਰੁਪਏ ਤੋਂ ਵਧਾ ਕੇ 6.75 ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ ਇਲੈਕਟ੍ਰੋਨਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਤੇ ਵੀ ਹੁਣ 6 ਪ੍ਰਤੀ ਯੁਨਿਟ ਬਿਜਲੀ ਦੀ ਕੀਮਤ ਦੀ ਥਾਂ ਤੇ 6.28 ਰੁਪਏ ਪ੍ਰਤੀ ਯੁਨਿਟ ਕੀਤੀ ਗਈ ਹੈ।
ਛੋਟੀ ਇੰਡਸਟਰੀ 'ਤੇ ਭਾਰ: ਘਰੇਲੂ ਵਰਤੋਂ ਦੇ ਨਾਲ ਛੋਟੀ ਇੰਡਸਟਰੀ 'ਤੇ ਵੀ ਬਿਜਲੀ ਦੀਆਂ ਦਰਾਂ 'ਚ ਵਾਧਾ ਕੀਤਾ ਗਿਆ ਹੈ। ਛੋਟੇ ਵਪਾਰੀਆਂ ਲਈ ਪ੍ਰਤੀ ਯੁਨਿਟ 5.37 ਰੁਪਏ ਤੋਂ ਵਧਾ ਕੇ ਬਿਜਲੀ ਦੀ ਕੀਮਤ 5.67 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੱਧਮ ਸਪਲਾਈ 20 ਕਿੱਲੋਵਾਟ ਤੋਂ 100 ਕਿੱਲੋਵਾਟ ਤੱਕ 5.80 ਰੁਪਏ ਪ੍ਰਤੀ ਯੁਨਿਟ ਤੋਂ ਵਧਾ ਕੇ 6.10 ਰੁਪਏ ਪ੍ਰਤੀ ਯੂਨਿਟ ਤੱਕ ਕਰ ਦਿੱਤੀ ਗਈ ਹੈ। 2500 ਤੋਂ ਵੱਧ ਯੂਨਿਟ ਦੇ ਖਪਤਕਾਰਾਂ ਲਈ 6.09 ਤੋਂ 6.49, 6.40 ਤੋਂ ਵੱਧ ਕੇ 6.80 ਰੁਪਏ ਪ੍ਰਤੀ ਯੂਨਿਟ ਵਧਾ ਦਿੱਤੀ ਗਈ ਹੈ। ਰਾਤ ਦੇ ਸਮੇਂ ਕਾਰੋਬਾਰੀਆਂ ਨੂੰ ਬਿਜਲੀ ਦੀ ਕੀਮਤ ਹੁਣ 4.86 ਰੁਪਏ ਦੀ ਥਾਂ ਤੇ 5.24 ਰੁਪਏ ਪ੍ਰਤੀ ਯੁਨਿਟ ਦੇ ਹਿਸਾਬ ਨਾਲ ਮਿਲਿਆ ਕਰੇਗੀ।
- ਭਾਨਾ ਸਿੱਧੂ ਨੂੰ ਅਦਾਲਤ ਨੇ ਭੇਜਿਆ 4 ਦਿਨ ਦੇ ਪੁਲਿਸ ਰਿਮਾਂਡ ਉੱਤੇ, ਭਾਨਾ ਸਿੱਧੂ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਲਾਇਆ ਧਰਨਾ
- Amritsar Girl Kidnapped: ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਅਗਵਾ, ਟਿਊਸ਼ਨ ਪੜ੍ਹਨ ਗਈ ਘਰ ਨਹੀਂ ਪਰਤੀ
- ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਪ੍ਰੋਫਾਰਮੇ ਰਾਜਪਾਲ ਨੂੰ 18 ਮਈ ਨੂੰ ਸੌਂਪੇਗੀ SGPC
ਕਾਰੋਬਾਰੀ ਨਿਰਾਸ਼: ਬਿਜਲੀ ਦੀਆਂ ਇਹਨਾਂ ਵਧੀਆਂ ਕੀਮਤਾਂ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਦੇ ਵਿਚ ਨਿਰਾਸ਼ਾ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸੈਕਟਰੀ ਆਯੁਸ਼ ਅਗਰਵਾਲ ਅਤੇ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਸੁਨੀਲ ਮਹਿਰਾ ਨੇ ਕਿਹਾ ਹੈ ਕਿ ਇਸ ਨਾਲ ਲੁਧਿਆਣਾ ਦੀ ਇੰਡਸਟਰੀ ਦੇ 18 ਹਜ਼ਾਰ ਕਰੋੜ ਰੁਪਏ ਸਲਾਨਾ ਬੋਝ ਪਵੇਗਾ। ਜਿਸ ਕਾਰਨ ਇਹਨਾ ਘਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ ਇਕ ਵਾਰ ਹੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਜਦੋਂ ਕਿ ਇਹ ਡੇਢ ਮਹੀਨੇ ਚ ਦੂਜੀ ਵਾਰ ਹੈ। ਕਾਰੋਬਾਰੀਆਂ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਪਹਿਲਾਂ ਤੋਂ ਹੀ ਮੰਦੀ ਦੇ ਵਿਚ ਚਲ ਰਹੀ ਪੰਜਾਬ ਦੀ ਇੰਡਸਟਰੀ ਦਾ ਲੱਕ ਟੁੱਟ ਜਾਵੇਗਾ, ਸਰਕਾਰ ਦੀਆਂ ਨੀਤੀਆਂ ਕਰਕੇ ਇੰਡਸਟਰੀ ਯੂਪੀ ਦੇ ਵਿੱਚ ਇਨਵੇਸਟ ਕਰ ਰਹੀ ਹੈ।