ਲੁਧਿਆਣਾ: ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਹਾਲੇ ਵੀ ਖਰਾਬ ਨੇ, ਪਿੰਡ ਆਲੂਵਾਲ ਦੇ ਘਰਾਂ 'ਚ ਸਤਲੁਜ ਦਰਿਆ ਦਾ ਪਾਣੀ ਦਾਖਲ ਹੋਣ ਤੋਂ ਬਾਅਦ ਘਰਾਂ ਦਾ ਸਮਾਨ ਤਬਾਹ ਹੋ ਚੁੱਕਾ ਹੈ, ਲੋਕਾਂ ਕੋਲ ਖਾਣ ਲਈ ਰਾਸ਼ਣ ਤੱਕ ਉਪਲੱਬਧ ਨਹੀਂ ਹੈ। ਪਿੰਡ ਦੇ ਲੋਕਾਂ ਨਾਲ ਘਰਾਂ ਦਾ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ, ਜਿਨ੍ਹਾਂ ਨੇ ਆਪਣਾ ਦਰਦ ਸਾਂਝਾ ਕੀਤਾ ਅਤੇ ਦੱਸਿਆ ਕਿ ਸਰਕਾਰ ਸਾਡੇ ਤੱਕ ਖਾਣਾ ਪਹੁੰਚਾ ਰਹੀ ਹੈ ਪਰ ਸਾਡੇ ਘਰਾਂ ਦੇ ਹਾਲਾਤ ਖ਼ਰਾਬ ਹੋ ਚੁੱਕੇ ਨੇ। ਹੁਣ ਘਰਾਂ ਵਿੱਚ ਸੱਪ ਦਾਖਲ ਹੋ ਗਏ ਨੇ, ਉਨ੍ਹਾਂ ਦਾ ਸਮਾਨ ਤਬਾਹ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2019 ਵਿੱਚ ਅਜਿਹੇ ਹਾਲਾਤ ਬਣੇ ਸਨ। ਉਹ ਹਾਲੇ 2019 ਦੇ ਹਾਲਾਤਾਂ ਤੋਂ ਉੱਭਰੇ ਨਹੀਂ ਸਨ, ਹੁਣ ਮੁੜ ਤੋਂ ਪਾਣੀ ਦੀ ਮਾਰ ਨੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਬਾਹਰ ਥਾਂ ਦਿੱਤੀ ਜਾਵੇ, ਜਿੱਥੇ ਉਹ ਆਪਣੇ ਘਰ ਬਣਾ ਸਕਣ।
ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੇ ਦੱਸੇ ਆਪਣੀ ਜ਼ੁਬਾਨੀ ਹਾਲਾਤ, ਘਰਾਂ 'ਚ ਦਾਖਲ ਹੋਏ ਸੱਪ, ਸਮਾਨ ਵੀ ਹੋਇਆ ਤਬਾਹ - ਲੁਧਿਆਣਾ ਦੀ ਖ਼ਬਰ ਪੰਜਾਬੀ ਵਿੱਚ
ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਹੁਣ ਪਾਣੀ ਦਾ ਪੱਧਰ ਘਟਣ ਕਰਕੇ ਭਾਵੇਂ ਥੋੜ੍ਹੇ ਸੁਖਾਲੇ ਹੋਏ ਨੇ ਪਰ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਏ ਪਾਣੀ ਨੇ ਸਾਰਾ ਸਮਾਨ ਤਬਾਹ ਕਰ ਦਿੱਤਾ ਹੈ। ਲੋਕ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਾ ਰਹੇ ਹਨ।
ਖੁਦ ਆਪਣੀ ਜਾਨ ਬਚਾਈ: ਪਿੰਡ ਦੇ ਲੋਕ ਹੁਣ ਘਰਾਂ ਚੋਂ ਗੰਦਗੀ ਸਾਫ਼ ਕਰ ਰਹੇ ਨੇ ਘਰ ਦਾ ਸਮਾਨ ਉਨ੍ਹਾਂ ਨੂੰ ਬਾਹਰ ਰੱਖਣਾ ਪਿਆ ਹੈ। ਪਸ਼ੂਆਂ ਦੇ ਖਾਣ ਲਈ ਚਾਰਾ ਨਹੀਂ ਬਚਿਆ , ਨੇੜੇ ਦੇ ਗੁਰਦੁਆਰਾ ਸਾਹਿਬ ਤੋਂ ਜੋ ਲੰਗਰ ਆ ਰਿਹਾ ਹੈ ਉਸ ਨਾਲ ਹੀ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ। ਪਿੰਡ ਵਾਸੀਆਂ ਨਾਲ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਨ। ਪੰਜ-ਪੰਜ ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਸੀ। ਪ੍ਰਸ਼ਾਸਨ ਵੱਲੋਂ ਕੋਈ ਬਹੁਤੀ ਮਦਦ ਨਹੀਂ ਪਹੁੰਚੀ, ਉਨ੍ਹਾਂ ਨੇ ਖੁਦ ਆਪਣੀ ਜਾਨ ਬਚਾਈ। ਬੱਚਿਆਂ ਨੂੰ ਬਚਾਇਆ ਅਤੇ ਘਰ ਦਾ ਜ਼ਰੂਰੀ ਸਮਾਨ ਲੈ ਕੇ ਸੜਕ ਦੇ ਉੱਤੇ ਬੈਠ ਗਏ।
- Chandrayaan-3:ਚੰਦਰਯਾਨ ਦੀ ਲਾਂਚਿੰਗ ਦਾ ਕਾਊਂਟਡਾਊਨ ਸ਼ੁਰੂ, ਜਾਣੋ ਮਿਸ਼ਨ ਨਾਲ ਜੁੜੀਆਂ ਵੱਡੀਆਂ ਗੱਲਾਂ
- Flood News : ਹੜ੍ਹਾਂ ਤੋਂ ਨਹੀਂ ਮਿਲੀ ਰਾਹਤ ! ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਾਰੀ ਯੈਲੋ ਅਲਰਟ
- Punjab Flood Update : ਭਾਰੀ ਮੀਂਹ ਤੋਂ ਬਾਅਦ ਜਾਣੋ ਕੀ ਹੈ ਬਿਆਸ ਦਰਿਆ ਦੇ ਪਾਣੀ ਦੀ ਸਥਿਤੀ, ਕੀ ਕਹਿੰਦੇ ਹਨ ਅਧਿਕਾਰੀ
ਪ੍ਰਸ਼ਾਸਨ ਅੱਗੇ ਮਦਦ ਲਈ ਅਪੀਲ: ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਿਸਤਰੇ ਘਰ ਦੇ ਸਮਾਨ ਸਭ ਖਰਾਬ ਹੋ ਚੁੱਕਾ ਹੈ ਅਤੇ ਘੱਟੋ-ਘੱਟ ਦੋ ਮਹੀਨੇ ਤੱਕ ਉਹਨਾਂ ਦੇ ਹੀ ਹਾਲਾਤ ਰਹਿਣਗੇ ਘਰ ਦੀਆਂ ਨੀਹਾਂ ਕਮਜ਼ੋਰ ਹੋ ਚੁੱਕੀਆਂ ਹਨ। ਘਰਾਂ ਦੇ ਵਿੱਚ ਬਦਬੂ ਆਉਣੀ ਸ਼ੁਰੂ ਹੋ ਚੁੱਕੀ ਹੈ ਘਰ ਦੀ ਸਫਾਈ ਕਰਨ ਦਾ ਵੀ ਦਿਲ ਨਹੀਂ ਕਰ ਰਿਹਾ। ਬੀਬੀਆਂ ਨੇ ਕਿਹਾ ਕਿ ਸਾਨੂੰ ਕੋਈ ਥਾਂ ਪ੍ਰਸ਼ਾਸਨ ਮੁਹੱਈਆ ਕਰਵਾਏ ਜਿੱਥੇ ਅਸੀਂ ਆਪਣਾ ਗੁਜ਼ਰ ਬਸਰ ਕਰ ਸਕੀਏ।