ਲੁਧਿਆਣਾ:ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ ਹੈ, ਬੀਤੇ ਕੁੱਝ ਦਿਨਾਂ ਵਿੱਚ ਪਾਰਾ ਕਾਫੀ ਹੇਠਾਂ ਗਿਆ ਹੈ। ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਪਾਰਾ ਵੱਧ ਤੋਂ ਵੱਧ 21 ਡਿਗਰੀ ਦੇ ਨੇੜੇ ਜਦੋਂ ਕਿ ਰਾਤ ਦਾ ਪਾਰਾ ਲਗਭਗ 5 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 2018 ਵਿੱਚ ਲੁਧਿਆਣਾ ਅੰਦਰ ਘੱਟ ਤੋਂ ਘੱਟ ਪਾਰਾ 4.6 ਡਿਗਰੀ ਦੇ ਨੇੜੇ ਸੀ। ਸੰਘਣੀ ਧੁੰਦ ਕਾਰਨ ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ (Orange alert) ਵੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਾਰੀ ਕੀਤਾ ਗਿਆ ਹੈ। 24 ਦਸੰਬਰ ਨੂੰ ਇਹ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੰਘਣੀ ਧੁੰਦ ਦਾ ਸੂਬਾ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਹੋਰ ਵਧੇਗੀ ਠੰਢ: ਇਸ ਮੌਕੇ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜਦੋਂ ਦਿਨ ਵਿੱਚ ਧੁੱਪ ਨਿਕਲਦੀ ਹੈ ਤਾਂ ਰਾਤ ਵੇਲੇ ਪਾਰਾ ਕਾਫੀ ਹੇਠਾਂ ਚਲਾ ਜਾਂਦਾ ਹੈ। ਜਾਹਿਰ ਹੈ ਕਿ ਧੁੰਦ ਕਾਫੀ ਜ਼ਿਆਦਾ ਪੈ ਰਹੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਵੀ ਸੰਘਣੀ ਧੁੰਦ ਦੇ ਆਸਾਰ ਹਨ। ਇਸ ਕਾਰਣ ਹੀ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਲਗਭਗ ਜਿਆਦਾਤਰ ਜ਼ਿਲ੍ਹਿਆਂ ਦੇ ਅੰਦਰ ਖਾਸ ਕਰਕੇ ਪੂਰਵੀ ਮਾਲਵੇ ਦੇ ਹਿੱਸਿਆਂ ਵਿੱਚ ਜ਼ਿਆਦਾ ਧੁੰਦ ਪੈਣ ਦੇ ਆਸਾਰ ਜਾਹਿਰ (Cold increased in Punjab) ਕੀਤੇ ਗਏ ਹਨ। ਉਹਨਾਂ ਕਿਹਾ ਹੈ ਕਿ ਦਿਨ ਚੜ੍ਹਨ ਤੋਂ ਬਾਅਦ ਧੁੰਦ ਦਾ ਬਹੁਤਾ ਅਸਰ ਨਹੀਂ ਹੁੰਦਾ ਪਰ ਸਵੇਰੇ ਤੜਕਸਾਰ ਧੁੰਦ ਜ਼ਿਆਦਾ ਪੈਂਦੀ ਹੈ।
ਠੰਢ ਨੇ ਠਾਰੇ ਪੰਜਾਬ ਦੇ ਲੋਕ, ਲੁਧਿਆਣਾ 'ਚ 2018 ਤੋਂ ਬਾਅਦ ਪਹਿਲੀ ਵਾਰ 4.6 ਡਿਗਰੀ ਤੋਂ ਥੱਲੇ ਡਿੱਗਿਆ ਪਾਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਓਰੇਂਜ਼ ਅਲਰਟ - Punjab Agricultural University Ludhiana
Record cold IN Ludhiana: ਪੰਜਾਬ ਵਿੱਚ ਹੁਣ ਕੜਾਕੇ ਦੀ ਠੰਢ ਅਤੇ ਧੁੰਦ ਨੇ ਪੈਰ ਪਸਾਰ ਨੇ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ ਵਿੱਚ ਪਿਛਲੇ ਇੱਕ ਦਹਾਕੇ ਦਾ ਰਿਕਾਡਰ ਟੁੱਟਿਆ ਹੈ ਅਤੇ ਪਹਿਲੀ ਵਾਰ ਘੱਟੋ-ਘੱਟ ਤਾਪਮਾਨ 4.6 ਡਿਗਰੀ ਤੋਂ ਥੱਲੇ ਆਇਆ ਹੈ। ਮੌਸਮ ਵਿਭਾਗ ਮੁਤਾਬਿਕ ਇਸ ਤੋਂ ਪਹਿਲਾਂ ਇੰਨ੍ਹਾਂ ਜ਼ਿਆਦਾ ਪਾਰਾ ਦਸੰਬਰ ਮਹੀਨੇ ਵਿੱਚ ਸਾਲ 2018 ਦੌਰਾਨ ਹੇਠਾਂ ਆਇਆ ਸੀ।
Published : Dec 22, 2023, 3:36 PM IST
ਫਸਲਾਂ ਲਈ ਲਾਹੇਵੰਦ ਠੰਢ:ਪੰਜਾਬ ਵਿੱਚ ਭਾਵੇਂ ਹੱਡ ਚੀਰਵੀਂ ਠੰਢ ਤੋਂ ਲੋਕ ਪਰੇਸ਼ਾਨ ਹਨ ਪਰ ਮੋਸਮ ਵਿਭਾਗ ਦਾ ਕਹਿਣਾ ਕਿ ਕੜਾਕੇ ਦੀ ਠੰਢ ਅਤੇ ਧੁੰਦ ਫਸਲਾਂ ਲਈ ਨੁਕਸਾਨਦਾਇਕ ਨਹੀਂ ਸਗੋਂ ਲਾਭਕਾਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਣਕ ਦੀ ਫਸਲ ਕਿਸਾਨਾਂ ਵੱਲੋਂ ਬੀਜੀ ਗਈ ਹੈ ਅਤੇ ਕਣਕ ਦੀ ਫਸਲ ਦੇ ਲਈ ਠੰਢ ਦਾ ਇਹ ਮੌਸਮ ਕਾਫੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਠੰਢ ਦੇ ਮੌਸਮ ਵਿੱਚ ਫਸਲ ਚੰਗੀ ਹੁੰਦੀ ਹੈ।