ਲੁਧਿਆਣਾ:ਜਿੱਥੇ ਉੱਤਰੀ ਭਾਰਤ ਵਿੱਚ ਠੰਢ ਨੇ ਆਪਣਾ ਕਹਿਰ ਸੁਰੂ ਕਰ ਦਿੱਤਾ ਹੈ। ਉੱਥੇ ਹੀ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ (hosiery traders of Ludhiana) ਦਾ ਕਹਿਣਾ ਹੈ ਕਿ ਠੰਢ ਲੇਟ ਆਉਣ ਕਰਕੇ ਉਨ੍ਹਾਂ ਦਾ ਕਾਰੋਬਾਰ ਮੰਦਾ ਹੈ, ਜਿਸ ਕਰਕੇ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ (hosiery traders of Ludhiana) ਨੂੰ ਅਗਲੇ ਸਾਲ ਚੰਗੇ ਸੀਜ਼ਨ ਦੀ ਉਮੀਦ ਹੈ। ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਵਿੱਚ ਹੌਜ਼ਰੀ ਦਾ ਸਮਾਨ ਕੰਬਲ, ਸਵੈਟਰ, ਜੈਕਟਾਂ ਤੇ ਹੋਰ ਵੀ ਕੱਪੜੇ ਕਾਫੀ ਮਸ਼ਹੂਰ ਹਨ।
ਕਿੰਨਾਂ ਨੁਕਸਾਨ:-ਇਸ ਦੌਰਾਨ ਹੌਜ਼ਰੀ ਦੇ ਕਾਰੋਬਾਰ ਬਾਰੇ ਗੱਲਬਾਤ ਕਰਦਿਆ ਲੁਧਿਆਣਾ ਨਿਟ-ਵੇਅਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਹੈ ਕਿ ਇਸ ਵਾਰ ਠੰਡ ਲੇਟ ਸ਼ੁਰੂ ਹੋਈ ਹੈ ਅਤੇ ਸਾਡਾ ਕੰਮ ਸਿਰਫ 2 ਮਹੀਨੇ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਠੰਢ ਜਲਦੀ ਆ ਜਾਵੇ ਤਾਂ ਕੰਮ ਵਧੀਆ ਰਹਿੰਦਾ ਹੈ, ਪਰ ਦੇਰੀ ਨਾਲ ਠੰਢ ਪੈਣ ਦੇ ਨਾਲ ਉਨ੍ਹਾਂ ਦੇ ਇਸ ਸੀਜ਼ਨ ਦੀ ਭਰਪਾਈ ਤਾਂ ਪੂਰੀ ਨਹੀਂ ਹੁੰਦੀ। ਪਰ ਅਗਲੇ ਸੀਜ਼ਨ ਦੇ ਵਿਚ ਜ਼ਰੂਰ ਨੁਕਸਾਨ ਪੂਰਾ ਹੋ ਜਾਂਦਾ ਹੈ।
ਪ੍ਰੋਡਕਸ਼ਨ ਘਟੀ:-ਉੱਥੇ ਦੂਜੇ ਪਾਸੇ ਹੌਜਰੀ ਕਾਰੋਬਾਰੀ ਸੰਜੀਵ ਜੈਨ ਨੇ ਦੱਸਿਆ ਕਿ ਇਸ ਸਾਲ ਕੰਮ ਦਾ ਕਾਫੀ ਨੁਕਸਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਕਿਟ ਵਿੱਚ ਨਾ ਤਾਂ ਪੈਸਾ ਹੈ ਅਤੇ ਨਾ ਹੀ ਜ਼ਿਆਦਾ ਆਰਡਰ ਉਨ੍ਹਾਂ ਕੋਲ ਆਏ ਹਨ। ਇਸ ਸਾਲ ਪ੍ਰੋਡਕਸ਼ਨ ਪਿਛਲੇ ਸਾਲਾਂ ਨਾਲੋਂ ਠੀਕ ਰਹੀ ਹੈ, ਪਰ ਫਿਰ ਵੀ ਇਸ ਵਾਰ ਲੁਧਿਆਣਾ ਦੇ ਹੋਜ਼ਰੀ ਕਾਰੋਬਾਰੀਆਂ ਵੱਲੋਂ ਪਹਿਲਾਂ ਹੀ 50 ਤੋਂ ਲੈ ਕੇ 75 ਫੀਸਦੀ ਤੱਕ ਹੀ ਪਰੋਡਕਸ਼ਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵਿਕਰੀ ਵੀ ਲਗਭਗ ਸਾਰੀ ਹੋ ਤਾਂ ਗਈ ਹੈ, ਪਰ ਸਾਨੂੰ ਇਸ ਦੇ ਬਾਵਜੂਦ ਵੀ 20 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ।