ਲੁਧਿਆਣਾ:ਆਪਣੀ ਮਿਹਨਤ ਸਦਕਾ ਫਰਸ ਤੋਂ ਅਰਸ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਖੰਨਾ ਦੇ ਪਿੰਡ ਮਾਣਕ ਮਾਜਰਾ ਵਿੱਚ ਰਹਿੰਦਾ ਇਕ ਨੌਜਵਾਨ ਸੁੱਖਾ ਜੋ ਕੇ ਹੁਣ ਸੁੱਖਾ ਬਾਊਂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਨੇ ਆਪਣੀ ਮਿਹਨਤ ਸਦਕਾ ਭਾਂਡੇ ਮਾਣਜੇ ਅਤੇ ਸਿਹਤ ਬਣਾ ਕਬੱਡੀ ਤੋਂ ਸਫ਼ਰ ਸ਼ੁਰੂ ਕਰਦੇ ਬਾਲੀਵੁੱਡ ਤੱਕ ਕੰਮ ਕੀਤਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੱਕ ਨਾਂ ਖੱਟਿਆ ਹੈ। ਪਰ ਸਾਡੀ ਸਰਕਾਰ ਨੇ ਸੁੱਖਾ ਬਾਊਂਸਰ ਨੂੰ ਨੌਕਰੀ ਤਾਂ ਦੂਰ ਸਨਮਾਨ ਤੱਕ ਨਹੀਂ ਦਿੱਤਾ।
ਸੁੱਖੇ ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਮੈਂ 6ਵੀਂ ਜਮਾਤ 'ਚ ਪੜਨ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਮੈਂ ਹੋਟਲਾਂ ਤੇ ਭਾਂਡੇ ਧੋ ਪੈਸੇ ਕਮਾ ਆਪਣੇ ਘਰ ਦਾ ਗੁਜ਼ਾਰਾ ਕਰਦਾ ਰਿਹਾ ਹੈ। ਫਿਰ ਉਸ ਤੋਂ ਬਾਅਦ ਕਬਾੜ ਦਾ ਕੰਮ ਕਰਨ ਲੱਗ ਗਿਆ। ਮੈਂ ਕਬੱਡੀ ਖੇਡਦੇ ਨੌਜਵਾਨਾਂ ਨੂੰ ਦੇਖਦਾ ਸੀ ਤੇ ਮੈਂ ਵੀ ਇਸ ਵੱਲ ਆ ਗਿਆ।