ਲੁਧਿਆਣਾ : ਲੁਧਿਆਣਾ ਦੇ ਦੁੱਗਰੀ 'ਚ 4 ਗੱਡੀਆਂ ਦੀ ਹੋਈ ਆਪਸੀ ਟੱਕਰ ਕਾਰਨ ਕਈ ਲੋਕਾਂ ਦਾ ਮਾਲੀ ਨੁਕਸਾਨ ਹੋ ਗਿਆ, ਇਨਾਂ ਹੀ ਨਹੀਂ ਇਸ ਟੱਕਰ ਕਾਰਨ 3 ਲੋਕ ਹੋਏ ਜਖਮੀ ਵੀ ਹੋ ਗਏ। ਦਰਅਸਲ ਜਿਥੇ ਇਹ ਟੱਕਰ ਹੋਈ ਉਸ ਜਗ੍ਹਾ ਉਤੇ ਹੀ ਪਹਿਲਾਂ ਹੀ 2 ਗੱਡੀਆਂ ਦਾ ਐਕਸੀਡੈਂਟ ਹੋਇਆ ਸੀ, ਇਸ ਦੌਰਾਨ ਇੱਕ ਹਰਿਆਣਾ ਨੰਬਰ ਕਾਰ ਚਾਲਕ ਨੇ ਪਿੱਛੇ ਤੋਂ ਆ ਕੇ ਗੱਡੀ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਇੱਕ ਹੋਰ ਗੱਡੀ ਵੀ ਨੁਕਸਾਨੀ ਗਈ ਤੇ ਇਸ ਤੋਂ ਬਾਅਦ ਮੌਕੇ 'ਤੇ ਹੰਗਾਮਾ ਹੋ ਗਿਆ।
ਜਾਣਕਾਰੀ ਮੁਤਾਬਿਕ ਇਹ ਸਾਰੀ ਘਟਨਾ ਦੀ ਵਜ੍ਹਾ ਬਣੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸ਼ਰਾਬ ਦੇ ਨਸ਼ੇ 'ਚ ਹੀ ਗੱਡੀ ਦਾ ਸੰਤੁਲਨ ਗੁਆ ਬੈਠਾ, ਇਸ ਗੱਲ ਨੂੰ ਉਸ ਡਰਾਈਵਰ ਨੇ ਆਪ ਵੀ ਮੰਨਿਆ ਹੈ ਕਿ ਉਸ ਨੇ ਸ਼ਰਾਬ ਪੀਤੀ ਸੀ ਤਾਂ ਉਸ ਤੋਂ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 3 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ, ਜਿਸ ਨੂੰ ਲੈਕੇ ਲੋਕ ਆਪਸ ਵਿੱਚ ਲੜਦੇ ਨਜ਼ਰ ਆਏ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਹਟਾਇਆ ਤੇ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।