ਲੁਧਿਆਣਾ:ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਦੇ ਇਲਾਕਾ ਹੀਰਾ ਨਗਰ ਵਿਚ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਆਏ ਵਿਅਕਤੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇਸ ਬਾਰੇ ਸਥਾਨਕ ਨਿਵਾਸੀ ਨਵੀਨ ਕੁਮਾਰ ਨੇ ਦੱਸਿਆ ਹੈ ਕਿ ਉਹ ਹੀਰਾ ਨਗਰ ਗਲੀ ਨੰਬਰ ਇਕ ਦਾ ਰਹਿਣ ਵਾਲਾ ਹੈ। ਕੱਲ੍ਹ ਰਾਤ ਤਕਰੀਬਨ ਡੇਢ ਵਜੇ ਮੁਹੱਲੇ ਵਿਚ ਰਹਿਣ ਵਾਲੇ ਕੱਦੂ ਨਾਮ ਦੇ ਬੰਦੇ ਨੇ ਅਪਣੇ ਸਾਥੀਆਂ ਸਮੇਤ ਘਰ ਦੇ ਬਾਹਰ ਹਾਕੀਆ ਅਤੇ ਬੇਸਬਾਲ ਨਾਲ ਲਹਿਰਾਉਂਦੇ ਹੋਏ ਇੱਟਾ ਤੇ ਪੱਥਰ ਨਾਲ ਹਮਲਾ ਕੀਤਾ।
ਗਲੀ ਵਿਚ ਸੀਵਰੇਜ ਪਾ ਰਹੇ ਠੇਕੇਦਾਰ ਅਤੇ ਲੇਬਰ ਵਿਚ ਰੁਪਇਆ ਦਾ ਮਾਮਲਾ ਸੀ। ਉਨ੍ਹਾਂ ਦਾ ਕਹਿਣਾ ਹੈ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।