ਪੰਜਾਬ

punjab

ETV Bharat / state

ਨਸ਼ੇ ਦੇ ਆਦੀ ਪੁੱਤ ਨੇ ਆਪਣੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ - ਛੋਟਾ ਪੁੱਤ ਨਸ਼ੇ ਦਾ ਆਦੀ ਸੀ

ਮ੍ਰਿਤਕ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਦੇ ਕੁੱਲ 7 ਬੱਚੇ ਸਨ। ਜਿਨਾਂ ਵਿਚੋਂ 5 ਧੀਆਂ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ 2 ਮੁੰਡੇ ਸਨ। ਮ੍ਰਿਤਕ ਮਹਿਲਾ ਦਾ ਛੋਟਾ ਪੁੱਤ ਨਸ਼ੇ ਦਾ ਆਦੀ ਸੀ ਨਸ਼ੇ ਦੀ ਪੂਰਤੀ ਖਾਤਿਰ ਉਸਨੇ ਆਪਣੀ ਮਾਂ ਤੋਂ ਪੈਸੇ ਮੰਗੇ ਪਰ ਜਦੋਂ ਉਸਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾਂ ਤਾਂ ਉਸਨੇ ਆਪਣੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਤਸਵੀਰ
ਤਸਵੀਰ

By

Published : Mar 13, 2021, 7:35 AM IST

ਜਗਰਾਓ: ਸੂਬੇ ’ਚ ਨਸ਼ੇ ਦਾ ਦੈਂਤ ਲਗਾਤਾਰ ਨੌਜਵਾਨਾਂ ਨੂੰ ਨਿਗਲ ਰਿਹਾ ਹੈ। ਨਸ਼ੇ ਖਾਤਿਰ ਨੌਜਵਾਨ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਲੱਖਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੁੱਤ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਗਰਾਓ

ਪੈਸੇ ਨਾ ਦੇਣ ਕਾਰਨ ਕੀਤਾ ਮਾਂ ਦਾ ਕਤਲ

ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੌਜਵਾਨ ਨਸ਼ੇ ਦਾ ਆਦੀ ਸੀ ਜਿਸ ਕਾਰਨ ਨਸ਼ੇ ਦੀ ਪੂਰਤੀ ਲਈ ਉਸਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸ ਦਈਏ ਕਿ ਮ੍ਰਿਤਕ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਦੇ ਕੁੱਲ 7 ਬੱਚੇ ਸਨ। ਜਿਨਾਂ ਵਿਚੋਂ 5 ਧੀਆਂ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ 2 ਮੁੰਡੇ ਸਨ। ਮ੍ਰਿਤਕ ਮਹਿਲਾ ਦਾ ਛੋਟਾ ਪੁੱਤ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਖਾਤਿਰ ਉਸਨੇ ਆਪਣੀ ਮਾਂ ਤੋਂ ਪੈਸੇ ਮੰਗੇ ਪਰ ਜਦੋਂ ਉਸਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾਂ ਤਾਂ ਉਸਨੇ ਆਪਣੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜੋ: ਕੋਰੋਨਾ ਦੇ ਵੱਧ ਰਹੇਂ ਪ੍ਰਭਾਵ ਕਾਰਨ ਪੰਜਾਬ ਸਰਕਾਰ ਨੇ ਸਕੂਲ ਕੀਤੇ ਬੰਦ

ਮੁਲਜ਼ਮ ਨੌਜਵਾਨ ਨੂੰ ਕਰ ਲਿਆ ਗਿਆ ਗ੍ਰਿਫਤਾਰ

ਥਾਣਾ ਹਠੂਰ ਦੀ ਥਾਣਾ ਮੁਖੀ ਅਰਸ਼ਪ੍ਰੀਤ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਂ ਦੇ ਕਤਲ ਦੇ ਇਲਜ਼ਾਮ ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details