ਲੁਧਿਆਣਾ:ਜਿੱਥੇ ਗੰਨੇ ਦੇ ਰੇਟ ਦੇ ਵਾਧੇ ਕਾਰਨ ਪੰਜਾਬ ਦੇ ਕਿਸਾਨ ਖੁਸ਼ ਹਨ। ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕਿ ਜ਼ਿਲ੍ਹਾਂ ਲੁਧਿਆਣਾ ਵਿਖੇ ਪਹੁੰਚੇ 'ਤੇ ਕਿਹਾ ਕਿ ਕਿਸਾਨਾਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਕਾਂਗਰਸ ਵੱਲੋਂ ਕਿਸਾਨਾਂ ਦਾ ਧਰਨਾ ਚੁੱਕਵਾ ਗੰਨੇ ਦਾ 340 ਰੁ ਰੇਟ ਦੇ ਕੇ ਕਿਸਾਨਾਂ ਨਾਲ ਸਿਰਫ਼ ਇੱਕ ਡਰਾਮਾ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਹੈ। ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਆਪਣਾ ਖੇਡ-ਖੇਡ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜੋ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਅਧਿਕਾਰ ਹੈ। ਪਰ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਏਗੀ ਅਤੇ ਨਸ਼ੇ ਦੇ ਵਿਰੁੱਧ ਪੰਜਾਬ ਵਿੱਚ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀਆਂ ਹਨ। ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਆਪਣਾ ਖੇਡ ਖੇਡ ਰਹੀਆਂ ਹਨ।