ਪੰਜਾਬ

punjab

ETV Bharat / state

ਮਈ ਮਹੀਨੇ 'ਚ ਟੁੱਟੇ ਗਰਮੀ ਦੇ ਕਈ ਸਾਲਾਂ ਦੇ ਰਿਕਾਰਡ... - ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਮਈ ਮਹੀਨੇ ਦੇ ਵਿੱਚ ਜ਼ਿਆਦਾਤਰ ਪਾਰਾ 36-39 ਡਿਗਰੀ ਦੇ ਦਰਮਿਆਨ ਰਹਿੰਦਾ ਹੈ ਪਰ ਇਸ ਵਾਰ ਕੋਰੋਨਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਫ਼ੋਟੋ
ਫ਼ੋਟੋ

By

Published : May 18, 2020, 5:32 PM IST

ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦਾ ਪੂਰੇ ਵਿਸ਼ਵ 'ਤੇ ਅਸਰ ਪੈ ਰਿਹਾ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਤੇ ਦੂਜੇ ਪਾਸੇ ਇਸ ਦਾ ਇੱਕ ਚੰਗਾ ਪੱਖ ਵਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਸ ਬਾਰ ਪਿਛਲੇ ਸਾਲ ਨਾਲੋਂ ਘੱਟ ਗਰਮੀ ਪਈ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਮਈ ਮਹੀਨੇ ਦੇ 'ਚ ਜ਼ਿਆਦਾਤਰ ਪਾਰਾ 36-39 ਡਿਗਰੀ ਦੇ ਦਰਮਿਆਨ ਰਹਿੰਦਾ ਹੈ ਅਤੇ ਬਾਰਿਸ਼ ਵੀ 20 ਐੱਮਐੱਮ ਤੱਕ ਹੀ ਰਹਿੰਦੀ ਹੈ। ਉੱਥੇ ਹੀ ਇਸ ਵਾਰ 33 ਐੈੱਮ ਬਾਰਿਸ਼ ਮਈ ਮਹੀਨੇ 'ਚ ਹੁਣ ਤੱਕ ਹੋ ਚੁੱਕੀ ਹੈ।

ਵੀਡੀਓ

ਤਾਪਮਾਨ ਵੀ 32-35 ਡਿਗਰੀ ਦੇ ਦਰਮਿਆਨ ਹੀ ਰਿਹਾ ਹੈ। ਹਾਲਾਂਕਿ ਉਨ੍ਹਾਂ ਵੀ ਕਿਹਾ ਕਿ ਇਹ ਹਾਲਾਤ ਸਿਰਫ਼ ਲੁਧਿਆਣਾ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਹੀ ਹਨ, ਨਾਲ ਹੀ ਡਾਕਟਰ ਪ੍ਰਭਜੋਤ ਕੌਰ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ।

ABOUT THE AUTHOR

...view details